ਬਰਨਾਲਾ: ਪਿੰਡ ਕਰਮਗੜ੍ਹ ਵਿੱਚ 75 ਸਾਲਾ ਬੰਤ ਸਿੰਘ ਦਾ ਉਸਦੇ ਖੇਤ ਵਾਲੇ ਘਰ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਲਜਿੰਦਰ ਸਿੰਘ ਦੇ ਪੁੱਤਰ ਸਤਪਾਲ ਸਿੰਘ ਅਤੇ ਗੁਆਂਢੀ ਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰ ਦਿਨ ਦੀ ਤਰ੍ਹਾਂ ਆਪਣੇ ਖੇਤ ਵਾਲੇ ਘਰ ਵਿੱਚ ਵਿਚ ਸੋ ਰਿਹਾ ਸੀ ਜਦੋਂ ਇਸ ਘਟਨਾ ਨੂੰ ਅਣਪਛਾਤਿਆਂ ਵੱਲੋਂ ਅੰਜਾਮ ਦਿੱਤਾ ਗਿਆ।
ਬਰਨਾਲਾ 'ਚ ਸੁੱਤੇ ਪਏ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ - BARNALA NEWS IN PUNJABI
ਬਰਨਾਲਾ ਦੇ ਪਿੰਡ ਕਰਮਗੜ੍ਹ ਵਿਖੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। 75 ਸਾਲਾ ਕਿਸਾਨ ਬੰਤ ਸਿੰਘ ਦੀ ਲਾਸ਼ ਕੋਲੋਂ ਪਰਸ ਅਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਤੱਕ ਜਦੋਂ ਮ੍ਰਿਤਕ ਘਰ ਨਹੀਂ ਆਇਆ ਤਾਂ ਉਸਦਾ ਪੋਤਾ ਬਲਜਿੰਦਰ ਸਿੰਘ ਖੇਤ ਵਾਲੇ ਘਰ ਗਿਆ। ਜਿਸਤੋਂ ਬਾਅਦ ਕੰਧ ਤੋੜ ਕੇ ਦੇਖਿਆ ਤਾਂ ਉਸਦਾ ਦਾਦਾ ਮ੍ਰਿਤ ਹਾਲਤ 'ਚ ਪਿਆ ਸੀ। ਉਸ ਦੇ ਸਿਰ ਸੱਟਾਂ ਦੇ ਨਿਸ਼ਾਨ ਸਨ। ਜਿਸਤੋਂ ਉਨ੍ਹਾਂ ਨੇ ਇਸ ਬਾਰੇ ਪੰਚਾਇਤ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ।
ਇਸ ਮਾਮਲੇ ਸਬੰਧੀ ਮਹਿਲ ਕਲਾਂ ਦੀ ਏਐੱਸਪੀ ਪ੍ਰੱਗਿਆ ਜੈਨ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ਬੰਤ ਸਿੰਘ ਹੈ ਅਤੇ ਉਸਦੀ ਉਮਰ ਕਰੀਬ 75 ਸਾਲ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਤਲ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।