ਨਵੀਂ ਦਿੱਲੀ: ਅੰਨਾ ਇੰਟਰਨੈਸ਼ਨਲ ਏਅਰਪੋਰਟ 'ਤੇ ਚੇਨਈ ਕਸਟਮਜ਼ ਡਿਪਾਰਟਮੈਂਟ ਦੀ ਟੀਮ ਨੇ ਦੁਬਈ ਤੋਂ ਆਏ ਸੋਨੇ ਦੀ ਸਮਗਲਿੰਗ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਵਿਅਕਤੀ ਕੋਲੋਂ 147 ਗ੍ਰਾਮ ਸੋਨਾ ਬਰਾਮਦ ਹੋਇਆ ਹੈ।
ਗ੍ਰੀਨ ਚੈਨਲ ਕ੍ਰਾਸ ਕਰਨ ਦੌਰਾਨ ਹੋਇਆ ਸ਼ੱਕ

ਦਿੱਲੀ ਤੋਂ ਕਸਟਮ ਬੁਲਾਰੇ ਦੇ ਅਨੁਸਾਰ ਜਦੋਂ ਇਹ ਵਿਅਕਤੀ ਗ੍ਰੀਨ ਚੈਨਲ ਪਾਰ ਕਰ ਰਿਹਾ ਸੀ ਉਦੋਂ ਹੀ ਅਧਿਕਾਰੀਆਂ ਨੂੰ ਇਸ 'ਤੇ ਸ਼ੱਕ ਹੋਇਆ। ਸ਼ੱਕ ਦੇ ਅਧਾਰ 'ਤੇ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ ਗੋਲਡ ਪੇਸਟ ਦੇ ਦੋ ਪੈਕੇਟ ਬਰਾਮਦ ਹੋਏ। ਇਹ ਪੈਕੇਟ ਉਸ ਨੇ ਮੈਡੀਕਲ ਟੇਪ ਰਾਹੀਂ ਆਪਣੀ ਪਿੱਠ 'ਤੇ ਲੁਕੋ ਕੇ ਰੱਖੇ ਸਨ। ਇਸ ਦੀ ਕੀਮਤ 7 ਲੱਖ 50 ਹਜ਼ਾਰ ਦੱਸੀ ਜਾ ਰਹੀ ਹੈ।
ਸੋਨੇ ਨੂੰ ਜ਼ਬਤ ਕਰ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਪੁੱਛਗਿੱਛ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਕਸਟਮ ਐਕਟ ਦੀ ਧਾਰਾ 110 ਤਹਿਤ ਬਰਾਮਦ ਕੀਤਾ ਸੋਨਾ ਕਾਬੂ ਕਰ ਲਿਆ ਹੈ ਅਤੇ ਵਿਅਕਤੀ ਨੂੰ ਧਾਰਾ 104 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।