ਪੰਜਾਬ

punjab

ETV Bharat / jagte-raho

ਚੰਡੀਗੜ੍ਹ : ਪਿੰਡ ਦੜੂਆ 'ਚ ਇੱਕ ਵਿਅਕਤੀ ਦਾ ਕਤਲ, ਪੁਲਿਸ 'ਤੇ ਅਣਗਹਿਲੀ ਦੇ ਦੋਸ਼

ਚੰਡੀਗੜ੍ਹ ਦੇ ਪਿੰਡ ਦੜੂਆ 'ਚ ਇੱਕ ਵਿਅਕਤੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਮ੍ਰਿਤਕ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ 'ਤੇ ਸਹੀ ਕਾਰਵਾਈ ਨਾ ਕਰਨ ਦੇ ਵਿਰੋਧ 'ਚ ਰੋਸ ਪ੍ਰਗਟਾਇਆ।

ਪੁਲਿਸ 'ਤੇ ਅਣਗਹਿਲੀ ਦੇ ਦੋਸ਼
ਪੁਲਿਸ 'ਤੇ ਅਣਗਹਿਲੀ ਦੇ ਦੋਸ਼

By

Published : Jul 25, 2020, 7:16 AM IST

ਚੰਡੀਗੜ੍ਹ: ਸ਼ਹਿਰ ਦੇ ਪਿੰਡ ਦੜੂਆ 'ਚ ਇੱਕ ਵਿਅਕਤੀ ਦੇ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ 'ਤੇ ਇਸ ਮਾਮਲੇ 'ਚ ਸਹੀ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਏ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੜੂਆ ਇਲਾਕੇ ਦੇ ਥਾਣੇ ਦਾ ਘਿਰਾਓ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ, ਵਸਨੀਕ ਮੁਬਾਰਕਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ 22 ਜੁਲਾਈ ਨੂੰ ਦੜੂਆ ਵਿੱਚ ਕੰਮ ਕਰਨ ਲਈ ਆਇਆ ਸੀ। ਇਥੇ ਦੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਘੇਰ ਕੇ ਉਸ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ, ਜਦਕਿ ਇੰਦਰਜੀਤ ਉਸ ਵਿਅਕਤੀ ਨੂੰ ਬਿਲਕੁੱਲ ਵੀ ਨਹੀਂ ਜਾਣਦਾ ਸੀ।

ਪੁਲਿਸ 'ਤੇ ਅਣਗਹਿਲੀ ਦੇ ਦੋਸ਼

ਕੁੱਟਮਾਰ ਦੇ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਦੜੂਆ ਦੇ ਪੁਲਿਸ ਉੱਤੇ ਸਹੀ ਢੰਗ ਨਾਲ ਕਾਰਵਾਈ ਨਾ ਕੀਤੇ ਜਾਣ ਤੇ ਉਨ੍ਹਾਂ ਦੀ ਸ਼ਿਕਾਇਤ ਦਰਜ ਨਾ ਕੀਤੇ ਜਾਣ ਦੇ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਮੁਲਜ਼ਮ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।


ਇਸ ਮਾਮਲੇ ਬਾਰੇ ਜਦ ਥਾਣਾ ਦੜੂਆ ਦੇ ਇੰਸਪੈਕਟਰ ਹਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ। ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਅਤੇ ਕੋਰੋਨਾ ਰਿਪੋਰਟ ਆਉਣ ਮਗਰੋਂ ਮੁਲਜ਼ਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ABOUT THE AUTHOR

...view details