ਅੰਮ੍ਰਿਤਸਰ: ਸ਼ਹਿਰ ਦੇ ਦਬੁਰਜੀ ਖੇਤਰ 'ਚ ਚੋਰਾਂ ਨੇ ਇੱਕ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ਨੂੰ ਆਪਣਾ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ ਚੋਰਾਂ ਨੇ ਪਹਿਲਾਂ ਗੈਸ ਕਟਰ ਦੀ ਮਦਦ ਨਾਲ ਸ਼ਟਰ ਦਾ ਤਾਲਾ ਤੋੜਿਆ ਤੇ ਬਾਅਦ 'ਚ ਏਟੀਐਮ 'ਚੋਂ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ। ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ 'ਚ ਚੋਰਾਂ ਨੇ SBI ਦੇ ਏਟੀਐਮ 'ਚੋਂ ਕੀਤੀ ਲੱਖਾਂ ਦੀ ਚੋਰੀ
ਅੰਮ੍ਰਿਤਸਰ ਦੇ ਦਬੁਰਜੀ ਖੇਤਰ 'ਚ ਚੋਰਾਂ ਨੇ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ 'ਚੋਂ ਲੱਖਾਂ ਦੀ ਚੋਰੀ ਕੀਤੀ। ਚੋਰਾਂ ਨੇ ਗੈਸ ਕਟਰ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਫ਼ੋਟੋ।
ਪੁਲਿਸ ਅਧਿਕਾਰੀ ਸ਼ਿਵ ਕੁਮਾਰ ਨੇ ਕਿਹਾ ਕਿ ਰਾਤ ਨੂੰ ਚੋਰਾਂ ਵੱਲੋਂ ਗੈਸ ਕਟਰ ਦੀ ਮਦਦ ਨਾਲ ਏਟੀਐਮ 'ਚੋਂ ਲੱਖਾਂ ਦੀ ਚੋਰੀ ਕੀਤੀ ਗਈ ਹੈ। ਚੋਰਾਂ ਵੱਲੋਂ ਜਦੋਂ ਏਟੀਐਮ ਨੂੰ ਕਟਰ ਦੀ ਮਦਦ ਨਾਲ ਤੋੜਿਆ ਜਾ ਰਿਹਾ ਸੀ, ਉਸ ਵੇਲੇ ਕੁਝ ਨੋਟਾਂ ਨੂੰ ਅੱਗ ਲੱਗ ਗਈ, ਜਿਸ ਦੇ ਕੁਝ ਟੁਕੜੇ ਏਟੀਐਮ ਦੇ ਅੰਦਰ ਪਏ ਹੋਏ ਸਨ। ਅਧਿਕਾਰੀ ਨੇ ਦੱਸਿਆ ਕਿ ਏਟੀਐਮ 'ਚ ਕਿੰਨੇ ਰੁਪਏ ਦੀ ਚੋਰੀ ਹੋਈ ਹੈ, ਇਹ ਤਾਂ ਹੁਣ ਸੀਸੀਟੀਵੀ ਦੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚੱਲ ਪਾਏਗਾ।