ਪੁਰਾਣੀ ਰੰਜਸ਼ ਦੇ ਚੱਲਦਿਆਂ ਚਲਾਈਆਂ ਗੋਲੀਆਂ, 1 ਜ਼ਖ਼ਮੀ
ਮਾਹਲ ਪਿੰਡ 'ਚ ਪੁਰਾਣੀ ਰੰਜਸ਼ ਦੇ ਚੱਲਦਿਆਂ ਆਸ਼ੂ ਨਾਂਅ ਦੇ ਮੁੰਡੇ 'ਤੇ ਗੋਲੀਆਂ ਚਲਾਈਆਂ ਗਈਆ। ਇਸ ਘਟਨਾ ਦੇ ਪਿੱਛੇ ਪੀੜਿਤ ਦੇ ਘਰਦਿਆਂ ਨੇ ਕਾਂਗਰਸ ਵਿਧਾਇਕ ਸੁਨੀਲ ਦੱਤੀ ਦੇ ਭਰਾ ਕੌਂਸਲਰ ਸੋਨੂ ਦੱਤੀ ਤੇ ਦੋਸ਼ ਲਗਾਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ।
ਅੰਮ੍ਰਿਤਸਰ: ਲੋਕ ਸਭਾ ਚੋਣਾਂ ਦੇ ਚੱਲਦੇ ਜਿਥੇ ਇੱਕ ਪਾਸੇ ਚੋਣ ਜ਼ਾਬਤਾ ਲਾਗੂ ਹੋਣ ਸਾਰੇ ਸਾਰੇ ਅਸਲਾ ਧਾਰਕਾਂ ਦਾ ਅਸਲਾ ਜਮ੍ਹਾ ਕਰਵਾਇਆ ਗਿਆ ਹੈ ਪਰ ਫਿਰ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੋਲੀਆਂ ਚੱਲਣ ਦੀ ਇਹ ਦੂਜੀ ਵਾਰਦਾਤ ਸਾਹਮਣੇ ਆਈ ਹੈ। ਇਹ ਮਾਮਲਾ ਰਾਮਤੀਰਥ ਰੋਡ ਵਿਖੇ ਸਥਿਤ ਮਾਹਲ ਪਿੰਡ ਦੀ ਹੈ, ਜਿਥੇ ਪੁਰਾਣੀ ਰੰਜਸ਼ ਦੇ ਚੱਲਦੇ ਗੋਲੀਆਂ ਚਲਾਈਆਂ ਗਈਆਂ ਹਨ।
ਇਸ ਘਟਨਾ ਦੇ ਪਿੱਛੇ ਪੀੜਿਤ ਦੇ ਪਰਿਵਾਰ ਵਾਲੇ ਕਾਂਗਰਸ ਦੇ ਵਿਧਾਇਕ ਸੁਨੀਲ ਦੱਤੀ ਦੇ ਭਰਾ ਕੌਂਸਲਰ ਸੋਨੂ ਦੱਤੀ ਦਾ ਨਾਂਅ ਲੈ ਹਹੇ ਹਨ। ਇਹ ਹਮਲਾ ਆਸ਼ੂ ਨਾਂਅ ਦਾ ਮੁੰਡੇ 'ਤੇ ਹੋਇਆ ਹੈ ਜਿਸ 'ਤੇ ਹਮਲਾਵਰਾਂ ਨੇ 4 ਤੋਂ 6 ਗੋਲੀਆਂ ਚਲਾਇਆਂ ਹਨ।
ਪੀੜਤ ਪਰਿਵਾਰ ਦਾ ਪੁਲਿਸ ਪ੍ਰਸ਼ਾਸ਼ਨ 'ਤੇ ਦੋਸ਼ ਹੈ ਕਿ ਕਾਂਗਰਸ ਦੀ ਸਰਕਾਰ ਹੋਣ ਕਾਰਨ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਹਮਲਾਵਰ ਆਸ਼ੂ 'ਤੇ ਹਮਲਾ ਅਤੇ ਨਜ਼ਾਇਜ ਪਰਚੇ ਦਰਜ ਕਰਵਾ ਕੇ ਜੇਲ੍ਹ ਭੇਜ ਚੁੱਕੇ ਹਨ। ਹੁਣ ਆਸ਼ੂ ਜ਼ਮਾਨਤ 'ਤੇ ਬਾਹਰ ਆਇਆ ਸੀ ਤੇ ਉਸ 'ਤੇ ਹਮਲਾ ਕਰ ਦਿੱਤਾ ਗਿਆ। ਆਸ਼ੂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫ਼ੋਟੇਜਜ ਕਬਜ਼ੇ ਵਿੱਚ ਲੈ ਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।