ਪੰਜਾਬ

punjab

ETV Bharat / jagte-raho

ਅੰਮ੍ਰਿਤਸਰ: ਆਨਲਈਨ ਫਾਰਮ ਭਰਨ ਦੇ ਨਾਂਅ 'ਤੇ ਪ੍ਰਵਾਸੀ ਮਜ਼ਦੂਰਾਂ ਨਾਲ ਲੁੱਟ, 1 ਮੁਲਜ਼ਮ ਗ੍ਰਿਫ਼ਤਾਰ - ਅੰਮ੍ਰਿਤਸਰ ਕ੍ਰਾਇਮ ਨਿਊਜ਼ ਅਪਡੇਟ

ਅੰਮ੍ਰਿਤਸਰ 'ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਘਰ ਵਾਪਸੀ ਲਈ ਭਰੇ ਜਾਣ ਵਾਲੇ ਆਨਲਾਈਨ ਫਾਰਮ ਭਰਨ ਦੇ ਨਾਂਅ 'ਤੇ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਿਸ ਵੱਲੋਂ ਇੱਕ ਦੁਕਾਨਦਾਰ ਦੇ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਪ੍ਰਵਾਸੀ ਮਜ਼ਦੂਰਾਂ ਨਾਲ ਲੁੱਟ
ਪ੍ਰਵਾਸੀ ਮਜ਼ਦੂਰਾਂ ਨਾਲ ਲੁੱਟ

By

Published : May 7, 2020, 8:39 PM IST

ਅੰਮ੍ਰਿਤਸਰ: ਦੇਸ਼ 'ਚ ਤਾਲਾਬੰਦੀ ਦੇ ਚਲਦੇ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਫਸੇ ਹੋਏ ਹਨ। ਸਾਰੇ ਕਾਰੋਬਾਰ ਬੰਦ ਹੋਣ ਕਾਰਨ ਨਿਰਾਸ਼ ਇਹ ਪ੍ਰਵਾਸੀ ਮਜ਼ਦੂਰ ਆਪੋਂ -ਆਪਣੇ ਸੂਬਿਆਂ 'ਚ ਵਾਪਸ ਜਾਣਾ ਚਾਹੁੰਦੇ ਹਨ।

ਪ੍ਰਵਾਸੀ ਮਜ਼ਦੂਰਾਂ ਨਾਲ ਲੁੱਟ

ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਚਲਦੇ ਇਨ੍ਹਾਂ ਮਜ਼ਦੂਰਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਭਰਨ ਤੇ ਕੋਵਿਡ-19 ਸਬੰਧਤ ਥਰਮਲ ਸਕ੍ਰੀਨਿੰਗ ਕਰਵਾਉਣਾ ਲਾਜ਼ਮੀ ਹੈ। ਸ਼ਹਿਰ 'ਚ ਇੱਕ ਦੁਕਾਨਦਾਰ ਤੇ ਉਸ ਦੇ ਏਜੰਟ ਵੱਲੋਂ ਪ੍ਰਵਾਸੀ ਮਜ਼ਦੂਰਾਂ ਤੋਂ ਆਨਲਾਈਨ ਫਾਰਮ ਭਰਨ ਦੇ ਨਾਂ 'ਤੇ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਾਰਮ ਭਰਨ ਦੇ ਨਾਂਅ 'ਤੇ ਦੁਕਾਨਦਾਰ ਤੇ ਉਸ ਦੇ ਏਜੰਟ ਵੱਲੋਂ ਮਜ਼ਦੂਰਾਂ ਤੋਂ ਫਾਰਮ ਭਰਨ ਲਈ 50-50 ਰੁਪਏ ਵਸੂਲੇ ਜਾ ਰਹੇ ਸਨ।

ਇੱਕ ਮਜ਼ਦੂਰ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਜਦ ਪੱਤਰਕਾਰ ਤੇ ਪੁਲਿਸ ਮੌਕੇ 'ਤੇ ਪੁਜੀ ਤਾਂ ਉਕਤ ਦੁਕਾਨਦਾਰ ਦੁਕਾਨ ਬੰਦ ਕਰਕੇ ਫਰਾਰ ਹੋ ਗਿਆ, ਪਰ ਉਸ ਦੇ ਨਾਲ ਕੰਮ ਕਰਨ ਵਾਲੇ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਏਜੰਟ ਨੇ ਦੱਸਿਆ ਕਿ ਉਹ ਫਾਰਮ ਭਰਨ ਦੀ ਰਕਮ ਚੋਂ ਮਹਿਜ 20 ਰੁਪਏ ਪ੍ਰਤੀ ਫਾਰਮ ਰੱਖਦਾ ਹੈ ਜਦਕਿ ਬਾਕੀ ਦੇ 30 ਰੁਪਏ ਪ੍ਰਤੀ ਫਾਰਮ ਦੁਕਾਨਦਾਰ ਰੱਖਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਮੁਲਜ਼ਮ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਵਿਅਕਤੀ ਨੂੰ ਇਹ ਫਾਰਮ ਵੇਚਣ ਦੀ ਆਗਿਆ ਨਹੀਂ ਦਿੱਤੀ ਗਈ ਹੈ।

ABOUT THE AUTHOR

...view details