ਅਲਵਰ : ਰਾਜਸਥਾਨ ਦੇ ਅਲਵਰ ਵਿਖੇ ਗੈਂਗਰੇਪ ਮਾਮਲੇ ਵਿੱਚ ਥਾਨਾਗਜੀ ਪੁਲਿਸ ਸਟੇਸ਼ਨ ਦੇ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਥਾਣੇਦਾਰ ਉੱਤੇ ਮਾਮਲੇ ਵਿੱਚ ਲਾਪਰਵਾਹੀ ਵਰਤੇ ਜਾਣ ਦੋਸ਼ ਹੈ।
ਅਲਵਰ ਗੈਂਗਰੇਪ: ਲਾਪਰਵਾਹੀ ਵਰਤਨ 'ਤੇ ਥਾਣੇਦਾਰ ਸਸਪੈਂਡ - national news
ਰਾਜਸਥਾਨ ਦੇ ਅਲਵਰ ਗੈਂਗਰੇਪ ਮਾਮਲੇ ਵਿੱਚ ਥਾਨਾਗਜੀ ਪੁਲਿਸ ਸਟੇਸ਼ਨ ਦੇ ਥਾਣੇਦਾਰ ਨੂੰ ਗੈਂਗਰੇਪ ਮਾਮਲੇ ਵਿੱਚ ਲਾਪਰਵਾਹੀ ਵਰਤੇ ਜਾਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ 26 ਅਪ੍ਰੈਲ ਦੀ ਹੈ। ਪੀੜਤਾ ਅਤੇ ਉਸ ਦੇ ਪਤੀ ਨੇ ਇਸ ਮਾਮਲੇ ਦੀ ਸ਼ਿਕਾਇਤ 2 ਮਈ ਨੂੰ ਥਾਣਾਗਾਜੀ ਇਲਾਕੇ ਵਿੱਚ ਪੁਲਿਸ ਸਟੇਸ਼ਨ ਵਿਖੇ ਕੀਤੀ ਗਈ ਸੀ। ਇਸ ਮਾਮਲੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੇ ਜਾਣ ਦੀ ਬਜਾਏ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਮੁਲਜ਼ਮਾਂ ਨੇ ਪੀੜਤਾ ਦਾ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਕਰ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਕਪਿਲ ਗਰਗ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਦੇਰੀ ਨਾਲ ਕਰਨ ਅਤੇ ਲਾਪਰਵਾਹੀ ਵਰਤਨ ਦਾ ਦੋਸ਼ੀ ਪਾਏ ਜਾਣ ਮਗਰੋਂ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਮਾਮਲੇ ਵਿੱਚ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੇ ਮੁਲਜ਼ਮਾਂ ਦੀ ਭਾਲ ਜਾਰੀ ਹੈ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਡੀਜੀਪੀ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।