ਫਾਜ਼ਿਲਕਾ: ਜ਼ਿਲ੍ਹੇ ਦੇ ਸਰਕਾਰੀ ਸਕੂਲ 'ਚ ਠੇਕੇ 'ਤੇ ਕੰਮ ਕਰਨ ਵਾਲੇ ਅਧਿਆਪਕ ਕਪਿਲ ਕਾਂਤ ਦਾ ਜਾਅਲੀ ਸੀਆਈਡੀ ਕਾਰਡ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਥਾਣਾ ਸਰਹਾਲੀ ਪੁਲਿਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਸੀਆਈਡੀ ਕਾਰਡ ਦੀ ਵਰਤੋਂ ਪਿਛਲੇ ਇਕ ਮਹੀਨੇ ਤੋਂ ਹੋ ਰਿਹਾ ਸੀ। ਜਿਸ ਰਾਂਹੀ ਉਹ ਪੁਲਿਸ ਸਟੇਸ਼ਨਾਂ ਤੇ ਜਾ ਕੇ ਪੁਲਿਸ ਤੋਂ ਜਾਣਕਾਰੀ ਹਾਸਿਲ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਕੰਮ ਕਰਨ ਦੇ ਹੁਕਮ ਦੇ ਰਹਿਆ ਸੀ।
ਇਸ ਸਬੰਧ 'ਚ ਦੋਸ਼ੀ ਕਪਿਲ ਕਾਂਤ ਨੇ ਕਿਹਾ ਕਿ ਫਾਜ਼ਿਲਕਾ ਦੇ ਲੜਕੀਆਂ ਵਾਲੇ ਸਕੂਲ 'ਚ ਪੜ੍ਹਾਉਂਦੇ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾ ਨੇ ਇਹ ਕਾਂਡ ਇਸ ਕਰਕੇ ਬਣਿਆ ਕਿਉਂਕਿ ਸਕੂਲ ਤੋਂ ਘਰ ਦੇ ਆਉਣ ਜਾਣ ਵਾਲੇ ਰਸਤੇ 'ਚ ਪੁਲਿਸ ਵੱਲੋਂ ਚਲਾਨ ਦੇ ਕੱਟਿਆ ਜਾਂਦਾ ਸੀ ਜਿਸ ਤੋਂ ਦੁਖੀ ਹੋ ਕੇ ਉਸ ਨੇ ਕੰਪਊਟਰ ਤੋਂ ਸੀਆਈਡੀ ਦਾ ਜਾਅਲੀ ਆਈਡੀ ਕਾਰਡ ਬਣਿਆ।
ਐਸਪੀ ਨੇ ਦੱਸਿਆ ਕਿ ਸੁਤਰਾਂ ਨੇ ਇਸ ਮਾਮਲੇ ਦੀ ਜਾਣਕਾਰੀ ਦਿਤਾ ਸੀ ਕਿ ਇਕ ਵਿਅਕਤੀ ਸੀਆਈਡੀ ਇੰਸਪੈਕਟਰ ਦਾ ਜਾਅਲੀ ਆਈਡੀ ਕਾਰਡ ਬਣਾ ਕੇ ਲੋਕਾਂ ਨੂੰ ਪਾਗਲ ਬਣਾ ਰਿਹਾ ਹੈ ਜਿਸ ਮੁਤਾਬਕ ਉਸ ਦੀ ਭਾਲ ਕੀਤੀ ਜਾ ਰਹੀ ਸੀ।
ਦਸ ਦੇਈਏ ਕਿ ਆਰੋਪੀ ਨੂੰ ਨੌਸ਼ਹਿਰਾ ਪੰਨੂੰਆਂ ਤੋ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਕੋਲੋ ਜਾਅਲੀ ਸੀਆਈਡੀ ਇੰਸਪੈਕਟਰ ਦਾ ਕਾਰਡ ਮਿਲਿਆ ਹੈ ਉਸ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।