ਪੰਜਾਬ

punjab

ETV Bharat / jagte-raho

ਨਾਬਾਲਗ਼ ਲੜਕੀ ਨੂੰ 5 ਨੌਜਵਾਨਾਂ ਨੇ ਅਗਵਾ ਕਰ ਕੀਤਾ ਬਲਾਤਕਾਰ, ਲਾਸ਼ ਨੂੰ ਲਾਈ ਅੱਗ - 15 years

ਪਟਰੌਲ ਪੰਪ 'ਤੇ ਖੜੀ 15 ਸਾਲਾਂ ਕੁੜੀ ਨੂੰ 5 ਨੌਜਵਾਨਾਂ ਨੇ ਅਗਵਾ ਕਰ ਉਸ ਨਾਲ ਬਲਾਤਕਾਰ ਕਰ ਕੇ ਲਾਸ਼ ਨੂੰ ਅੱਗ ਲਾ ਕੇ ਖ਼ੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ।

ਫ਼ਾਇਲ ਫ਼ੋਟੋ

By

Published : Apr 27, 2019, 3:59 AM IST

Updated : Apr 27, 2019, 7:43 AM IST

ਪਟਿਆਲਾ : ਜ਼ਿਲ੍ਹੇ ਦੇ ਪਿੰਡ ਗੁਲਹਾੜ ਵਿੱਚ 15 ਸਾਲਾਂ ਕੁੜੀ ਨੂੰ 5 ਨੌਜਵਾਨਾਂ ਨੇ ਅਗਵਾ ਕਰ ਕੇ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰ ਕੇ ਅੱਧੀ ਸੜੀ ਹਾਲਤ ਵਿੱਚ ਕਿਸੇ ਸੁੰਨਸਾਨ ਥਾਂ ਉੱਤੇ ਸੁੱਟ ਕੇ ਫ਼ਰਾਰ ਹੋ ਗਏ।

ਜਾਣਕਾਰੀ ਮੁਤਾਬਕ ਲਗਭਗ 5 ਦਿਨ ਪਹਿਲਾਂ 15 ਸਾਲਾਂ ਨਾਬਾਲਗ਼ ਘਰ ਤੋਂ ਖਨੌਰੀ ਕਸਬੇ ਵਿਖੇ ਸਿਲਾਈ ਸੈਂਟਰ ਗਈ ਸੀ, ਘਰ ਵਾਪਸ ਮੁੜ ਲਈ ਉਹ ਖਨੌਰੀ ਦੇ ਕੋਲ ਪਟਰੌਲ ਪੰਪ 'ਤੇ ਖੜੀ ਸੀ। ਉਸੇ ਥਾਂ ਤੋਂ 5 ਨੌਜਵਾਨਾਂ ਨੇ ਪੀੜਤ ਨੂੰ ਅਗਵਾ ਕਰ ਲਿਆ।ਘਰਦਿਆਂ ਦੁਆਰਾ ਕਾਫ਼ੀ ਤਲਾਸ਼ਣ ਤੋਂ ਬਾਅਦ ਸੀਮਾ ਦਾ ਕੁੱਝ ਵੀ ਪਤਾ ਨਹੀਂ ਚੱਲਿਆ।

ਮਾਮਲੇ ਸਬੰਧੀ ਪੁਲਿਸ ਨੇ ਛਾਣਬੀਣ ਕਰਦਿਆਂ ਜਦੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਤਾਂ ਤਹਿਆਂ ਖ਼ੁੱਲ੍ਹਦੀਆਂ ਗਈਆਂ। ਗ੍ਰਿਫ਼ਤਾਰ ਕੀਤੇ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੇ 4 ਦੋਸਤਾਂ ਨਾਲ ਮਿਲ ਕੇ ਉਸ ਨੂੰ ਅਗਵਾ ਕਰ ਸਾਰਿਆਂ ਨੇ ਉਸ ਦਾ ਬਲਾਤਕਾਰ ਕੀਤਾ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ।

ਪੁਲਿਸ ਨੇ ਨੌਜਵਾਨ ਦੇ ਕਹੇ ਅਨੁਸਾਰ ਲੜਕੀ ਦੀ ਲਾਸ਼ ਨੂੰ ਲੱਭ ਕੇ ਇੱਕ ਹੋਰ ਮੁਲਜ਼ਮ ਨੂੰ ਕਾਬੂ ਕਰ ਕੇ ਬਾਕੀ ਮੁਲਜ਼ਮਾਂ ਦੀ ਭਾਲ ਵਿੱਚ ਜੁੱਟ ਗਈ ਹੈ।

Last Updated : Apr 27, 2019, 7:43 AM IST

ABOUT THE AUTHOR

...view details