ਪੰਜਾਬ

punjab

ETV Bharat / jagte-raho

ਠੇਕੇ 'ਤੇ ਗੋਲੀਆਂ ਚਲਾ ਕੇ ਲੁੱਟ-ਖੋਹ ਕਰਨ ਵਾਲੇ ਨੌਜੁਆਨ ਕਾਬੂ - robber arrested

ਸ਼ਰਾਬ ਦੇ ਠੇਕੇ 'ਤੇ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲੇ 3 ਨੌਜੁਆਨਾਂ ਨੂੰ ਕਾਬੂ ਕੀਤਾ ਹੈ।

ਫ਼ੋਟੋ।

By

Published : May 11, 2019, 3:29 PM IST

ਅੰਮ੍ਰਿਤਸਰ : ਜ਼ਿਲ੍ਹਾ ਪੁਲਿਸ ਨੇ ਸ਼ਰਾਬ ਦੇ ਠੇਕੇ 'ਤੇ ਗੋਲੀਆਂ ਚਲਾ ਕੇ ਠੇਕੇ ਦੇ ਕਰਿੰਦਿਆਂ ਕੋਲੋਂ ਨਕਦੀ ਲੁੱਟਣ ਵਾਲੇ 3 ਨੌਜੁਆਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਵੀਡੀਓ।

ਪੁਲਿਸ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਉੱਕਤ ਗ੍ਰਿਫ਼ਤਾਰ ਕੀਤੇ ਮੁਜ਼ਰਮਾਂ ਪਾਸੋਂ 3 ਪਿਸਟਲ 9 ਐੱਮਐੱਮ, 32 ਬੋਰ, ਦੇਸੀ 12 ਬੋਰ ਦਾ ਕਾਰਤੂਸਾਂ ਨਾਲ ਇੱਕ ਮੋਟਰ ਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਇੰਨ੍ਹਾਂ ਹੀ ਲੁਟੇਰਿਆਂ ਨੇ ਕਪੂਰਥਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਗੁਰਭੇਜ ਸਿੰਘ ਜੋ ਕਿ ਹਸਪਤਾਲ ਵਿੱਚ ਭਰਤੀ ਸੀ ਨੂੰ ਵੀ ਬੰਦੂਕ ਦੀ ਨੋਕ 'ਤੇ ਭਜਾ ਕੇ ਲੈ ਗਏ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਪਰ ਇਹਨਾਂ ਤਿੰਨਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇੰਨ੍ਹਾਂ ਤਿੰਨੇ ਮੁਲਜ਼ਮ ਨੌਜੁਆਨਾਂ ਦੀ ਪਹਿਚਾਣ ਸ਼ਮਸ਼ੇਰ ਸਿੰਘ ਸ਼ੈਰੀ, ਅਕਾਸ਼ਦੀਪ ਉਰਫ਼ ਕਾਂਸ਼ੀ, ਕਮਲਦੀਪ ਉਰਫ਼ ਜੱਜ ਵਜੋਂ ਹੋਈ, ਜਿੰਨ੍ਹਾਂ 2 ਉਮਰ ਮਹਿਜ਼ 20 ਤੇ 21 ਸਾਲ ਹੈ।

ਪੁਲਿਸ ਨੇ 3 ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਰਾਵਾਈ ਆਰੰਭ ਕਰ ਦਿੱਤੀ ਹੈ।

ABOUT THE AUTHOR

...view details