ਝੁੰਝੁਨੂ: ਪੰਜਾਬ ਪੁਲਿਸ ਨੇ ਰਾਜਸਥਾਨ ਦੇ ਝੁੰਝੁਨੂ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਤੇ ਭਰਾ ਦੇ ਕਤਲ 'ਚ ਸ਼ਾਮਲ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਹੁਣ ਤੱਕ ਇਸ ਕੇਸ 'ਚ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਹੋ ਚੁੱਕੀ ਹੈ। 19 ਅਗਸਤ ਨੂੰ ਪੰਜਾਬ ਦੇ ਪਠਾਨਕੋਟ ਦੇ ਥਾਰਿਆਲ ਪਿੰਡ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਤੇ ਭਰਾ ਦੇ ਕਤਲ ਵਿੱਚ 10 ਵਿਅਕਤੀਆਂ ਦੇ ਗਿਰੋਹ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ।
ਪੰਜਾਬ ਪੁਲਿਸ ਵੱਲੋਂ ਸੁਲਤਾਨਾ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਦੋਹਰੇ ਕਤਲ ਤੇ ਲੁੱਟ ਦੀ ਵਾਰਦਾਤ ਦੇ ਜ਼ੁਰਮ ਨੂੰ ਕਬੂਲ ਕਰ ਲਿਆ ਹੈ। ਉਨ੍ਹਾ ਕਬੂਲਿਆ ਕਿ 19 ਅਗਸਤ ਨੂੰ ਪਠਾਨਕੋਟ ਦੇ ਥਾਰਿਆਲ ਪਿੰਡ ਵਿੱਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਤੇ ਭਰਾ ਦੇ ਕਤਲ ਵਿੱਚ 10 ਲੋਕਾਂ ਦੇ ਗਿਰੋਹ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਸੂਤਰਾਂ ਮੁਤਾਬਕ ਇਸ ਗਿਰੋਹ ਦੇ ਲੋਕ 5-6 ਸਾਲਾਂ ਤੋਂ ਚਿੜਾਵਾ ਦੀਆਂ ਝੁੱਗੀਆ ਵਿੱਚ ਰਹਿੰਦੇ ਸਨ। ਇਹ ਗਿਰੋਹ ਦੂਜੀ ਥਾਵਾਂ ਉੱਤੇ ਵਾਰਦਾਤਾਂ ਕਰਨ ਮਗਰੋਂ ਵਾਪਸ ਚਿੜਾਵਾ ਆ ਜਾਂਦਾ ਸੀ। ਇਸ ਮਾਮਲੇ ਦੇ ਸਾਰੇ ਹੀ ਮੁਲਜ਼ਮ ਪੰਜਾਬ 'ਚ ਕਤਲ ਤੇ ਲੁੱਟ ਦੀ ਵਾਰਦਾਤ ਕਰਕੇ ਚਿੜਾਵਾ ਵਾਪਸ ਆ ਚੁੱਕੇ ਸੀ।