ਪੰਜਾਬ

punjab

ETV Bharat / jagte-raho

ਪੁਲਿਸ ਦੀਆਂ ਅੱਖਾਂ ਸਾਹਮਣੇ ਹੋਈ ਦੋ ਗੁੱਟਾਂ ਵਿੱਚ ਹੋਈ ਝੜਪ, 6 ਜ਼ਖਮੀ

ਦੋ ਗੁੱਟਾ ਵਿਚਕਾਰ ਮਾਮੂਲੀ ਤਕਰਾਰ ਨੂੰ ਲੈ ਕੇ ਖੂਨੀ ਝੜਪ ਹੋ ਗਈ। ਇਸ ਝੜਪ ਵਿੱਚ 6 ਲੋਕ ਜ਼ਖਮੀ ਹੋ ਗਏ। ਦੱਸਣਯੋਗ ਹੈ ਕਿ ਇਹ ਸਾਰੀ ਘਟਨਾ ਪੁਲਿਸ ਦੀਆਂ ਅੱਖਾਂ ਸਾਹਮਣੇ ਵਾਪਰੀ ਹੈ।

ਫ਼ੋਟੋ

By

Published : Sep 18, 2019, 2:56 PM IST

ਲੁਧਿਆਣਾ: ਸ਼ਹਿਰ ਦੇ ਛਾਵਨੀ ਇਲਾਕੇ 'ਚ ਬੀਤੀ ਰਾਤ ਦੋ ਗੁੱਟਾਂ ਦੀ ਮਾਮੂਲੀ ਤਕਰਾਰ ਨੇ ਖੂਨੀ ਝੜਪ ਦਾ ਰੂਪ ਧਾਰ ਲਿਆ। ਇਸ ਝੜਪ ਦੌਰਾਨ ਦੋਹਾਂ ਪਾਰਟੀਆਂ ਨੇ ਜੰਮ ਕੇ ਇੱਕ ਦੁਜੇ 'ਤੇ ਇੱਟਾਂ ਤੇ ਬੋਤਲਾਂ ਚਲਾਈਆਂ, ਜਿਸ ਕਾਰਨ 6 ਲੋਕ ਜ਼ਖ਼ਮੀ ਹੋ ਗਏ ਤੇ ਗਲੀ 'ਚ ਖੜ੍ਹੀਆਂ 5 ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਤੇ ਕਈਆਂ ਘਰਾਂ ਦੇ ਸ਼ੀਸ਼ੇ ਟੁੱਟ ਗਏ।

ਵੇਖੋ ਕਿਵੇਂ ਪੁਲਿਸ ਦੀ ਅੱਖਾਂ ਸਾਹਮਣੇ ਹੋਈ ਦੋ ਗੁੱਟਾਂ ਵਿੱਚ ਹੋਈ ਝੜਪ, 6 ਜ਼ਖਮੀ

ਕੀ ਹੋਇਆ ਸੀ ਘਟਨਾ ਵਾਲੀ ਥਾਂ ਉੱਤੇ?

ਦੱਸਣਯੋਗ ਹੈ ਕਿ ਬੀਤੀ ਰਾਤ ਮਾਮਲਾ ਕਿਸੇ ਮਾਮਲੇ ਨੂੰ ਲੈ ਕੇ ਪੁਲਿਸ ਦੋ ਗੁੱਟਾਂ ਦੇ ਵਿੱਚ ਸਮਝੌਤਾ ਕਰਵਾਉਣ ਆਈ ਸੀ। ਪਰ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਗੁੱਟਾਂ ਵੱਲੋਂ ਇੱਕ ਦੂਜੇ 'ਤੇ ਬੋਤਲਾਂ ਤੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗਲੀ 'ਚ ਖੜ੍ਹੀਆਂ 5 ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਤੇ ਕਈ ਘਰਾਂ ਦੇ ਸ਼ੀਸ਼ੇ ਟੁੱਟ ਗਏ। ਇਨ੍ਹਾਂ ਹੀ ਨਹੀਂ ਇਸ ਝੜਪ ਵਿੱਚ 6 ਲੋਕ ਜ਼ਖਮੀ ਹੋ ਗਏ।

ਜਦੋਂ ਇਸ ਸਬੰਧੀ ਦੋਵਾਂ ਪੱਖਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲੀ ਪਾਰਟੀ ਨੇ ਕਿਹਾ ਕਿ ਉਨ੍ਹਾਂ ਦੀ ਕਮਿਊਨਿਟੀ ਦੇ 'ਤੇ ਦੂਜੀ ਕਮਿਊਨਿਟੀ ਵੱਲੋਂ ਹਮਲਾ ਕੀਤਾ ਗਿਆ, ਜਦੋਂ ਕਿ ਦੂਜੀ ਪਾਰਟੀ ਨੇ ਕਿਹਾ ਕਿ ਮਾਮੂਲੀ ਤਕਰਾਰ ਨੂੰ ਲੈ ਕੇ ਪਹਿਲੇ ਗੁੱਟ ਨੇ ਉਨ੍ਹਾਂ ਦੇ ਵਿਰੁੱਧ ਐਫ.ਆਈ.ਆਰ. ਦਰਜ ਕਰਵਾ ਦਿੱਤੀ ਸੀ। ਇਹ ਸਾਰੀ ਘਟਨਾ ਪੁਲਿਸ ਦੀ ਮੌਜੂਦਗੀ ਦੇ ਸਾਹਮਣੇ ਵਾਪਰੀ ਤੇ ਪੁਲਿਸ ਕੁੱਝ ਨਹੀਂ ਕਰ ਸਕੀ।

ਇਸ ਮਾਮਲੇ ਬਾਰੇ ਜਦ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਐੱਸ.ਐੱਚ.ਓ. ਸਤਵੰਤ ਸਿੰਘ ਨੇ ਦੱਸਿਆ ਕਿ ਦੋ ਗੁੱਟਾਂ ਦੇ ਵਿਚਕਾਰ ਕਿਸੇ ਵਿਵਾਦ ਨੂੰ ਲੈ ਕੇ ਆਪਸੀ ਝੜਪ ਹੋਈ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਝੜਪ ਮਾਮੂਲੀ ਤਕਰਾਰ ਨੂੰ ਲੈ ਸ਼ੁਰੂ ਹੋਈ ਸੀ। ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ABOUT THE AUTHOR

...view details