ਪੰਜਾਬ

punjab

ETV Bharat / jagte-raho

ਡਰੱਗ ਤੇ ਹਥਿਆਰ ਸਪਲਾਈ ਕਰਨ ਵਾਲੇ 2 ਕਾਬੂ - drug

ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਵਿਦੇਸ਼ੀ 10 ਬੋਰ ਦੀ ਰਿਵਾਲਵਰ, 315 ਬੋਰ ਦੀ ਦੇਸੀ ਪਿਸਤੌਲ, 2 ਲਗਜ਼ਰੀ ਕਾਰਾਂ, 1 ਗੱਡੀ ਅਤੇ 200 ਗ੍ਰਾਮ ਚਿੱਟਾ ਵੀ ਬਰਾਮਦ ਕੀਤਾ ਹੈ

ਡਰੱਗ ਤੇ ਹਥਿਆਰ ਸਪਲਾਈ ਕਰਨ ਵਾਲੇ 2 ਕਾਬੂ

By

Published : Jun 8, 2019, 12:00 AM IST

Updated : Jun 8, 2019, 5:45 PM IST

ਰੋਪੜ : ਪੁਲਿਸ ਨੇ ਪੰਜਾਬ ਵਿੱਚ ਡਰੱਗ, ਹਥਿਆਰ, ਅਫ਼ੀਮ ਤੇ ਹੈਰੋਇਨ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤ ਵਿੱਚ ਲਿਆ ਹੈ। ਕਾਬੂ ਕੀਤੇ ਦੋਵੇਂ ਵਿਅਕਤੀਆਂ ਕੋਲੋਂ ਪੁਲਿਸ ਨੇ 1 ਵਿਦੇਸ਼ੀ 10 ਬੋਰ ਦੀ ਰਿਵਾਲਵਰ, 315 ਬੋਰ ਦੀ ਦੇਸੀ ਪਿਸਤੌਲ, 2 ਲਗਜ਼ਰੀ ਕਾਰਾਂ, 1 ਗੱਡੀ ਅਤੇ 200 ਗ੍ਰਾਮ ਚਿੱਟਾ ਵੀ ਬਰਾਮਦ ਕੀਤਾ ਹੈ।

ਡਰੱਗ ਤੇ ਹਥਿਆਰ ਸਪਲਾਈ ਕਰਨ ਵਾਲੇ 2 ਕਾਬੂ

ਪੁਲਿਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਰਿੱਕੀ ਅਤੇ ਉਮੇਸ਼ ਹਰਿਆਣਾ ਅਤੇ ਉਤਰਾਖੰਡ ਦੇ ਵਾਸੀ ਹਨ। ਇਹ ਦੋਵੇਂ ਦੁਵਾਰਕਾ, ਦਿੱਲੀ ਤੋਂ ਚਿੱਟਾ ਅਤੇ ਹਥਿਆਰ ਖਰੀਦ ਕੇ ਜਲੰਧਰ, ਮੋਹਾਲੀ, ਰੋਪੜ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵੇਚਦੇ ਸਨ। ਇਹ ਦਿੱਲੀ ਵਾਸੀ ਰਾਹੁਲ ਅਤੇ 2 ਪ੍ਰਵਾਸੀ ਨਾਈਜੀਰੀਅਨਾਂ ਤੋਂ ਖਰੀਦ ਕੇ ਅੱਗੇ ਵੇਚਦੇ ਸਨ। ਪੁਲਿਸ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਇੰਨ੍ਹਾਂ ਦੇ ਹੋਰ ਸਾਥੀਆਂ ਦੀ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ।

Last Updated : Jun 8, 2019, 5:45 PM IST

ABOUT THE AUTHOR

...view details