ਗੁਰਦਾਸਪੁਰ : ਜ਼ਿਲ੍ਹੇ ਦੇ ਭਾਰਤ-ਪਾਕਿ ਸਰਹੱਦ ਦੇ ਕਸਬੇ ਦੋਰਾਂਗਲਾ 'ਚ ਪਿੰਡ ਸਲਾਚ ਵਿਖੇ 11 ਗ੍ਰੇਨਡ ਬਰਾਮਦ ਹੋਣ ਦੀ ਖ਼ਬਰ ਹੈ।
ਗੁਰਦਾਸਪੁਰ ਦੇ ਸਰਹੱਦੀ ਕਸਬੇ ਦੋਰਾਂਗਲਾ 'ਚ ਸਰਚ ਅਪਰੇਸ਼ਨ ਦੌਰਾਨ 11 ਗ੍ਰੇਨਡ ਬਰਾਮਦ
ਗੁਰਦਾਸਪੁਰ ਜ਼ਿਲ੍ਹੇ ਦੇ ਭਾਰਤ-ਪਾਕਿ ਸਰਹੱਦ ਦੇ ਕਸਬੇ ਦੋਰਾਂਗਲਾ 'ਚ ਪਿੰਡ ਸਲਾਚ ਵਿਖੇ 11 ਗ੍ਰੇਨਡ ਬਰਾਮਦ ਹੋਣ ਦੀ ਖ਼ਬਰ ਹੈ। ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਇਲਾਕੇ 'ਚ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪਿੰਡ ਸਲਾਚ ਵਿਖੇ ਖੇਤਾਂ 'ਚ 11 ਗ੍ਰੇਨਡ ਬਰਾਮਦ ਹੋਏ।
ਜਾਣਕਾਰੀ ਮੁਤਾਬਕ ਇਹ ਦੋਰਾਂਗਲਾ ਦੀ ਬੀਪੀਓ ਚੱਕਰੀ ਪੋਸਟ ਨੇੜੇ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਖੇਤਾਂ ਚੋਂ 11 ਗ੍ਰੇਨਡ ਬਰਾਮਦ ਕੀਤੇ ਗਏ। ਦੋਰਾਂਗਲਾ ਦੇ ਐਸਐਚਓ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਐਸਐਫ ਦੇ ਅਧਿਕਾਰੀਆਂ ਵਲੋਂ ਸੂਚਨਾ ਮਿਲੀ ਸੀ ਕਿ ਦੇਰ ਰਾਤ ਚੱਕਰੀ ਪੋਸਟ ਉੱਤੇ ਡਰੋਨ ਦੀ ਹਰਕੱਤ ਵੇਖੀ ਗਈ ਸੀ। ਪੁਲਿਸ ਤੇ ਬੀਐਸਐਫ ਵੱਲੋਂ ਰਾਤ ਤੋਂ ਹੀ ਨੇੜਲੇ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਇਆ ਗਿਆ। ਸਰਹੱਦ ਨੇੜਲੇ ਪਿੰਡ ਸਲਾਚ ਦੇ ਖੇਤਾਂ 'ਚ ਇੱਕ ਪੈਕਟ ਮਿਲਿਆ। ਇਸ ਪੈਕੇਟ ਚੋਂ 11 ਗ੍ਰੇਨਡ ਬਰਾਮਦ ਹੋਏ ਹਨ। ਪੁਲਿਸ ਨੇ ਇਹ ਗ੍ਰੇਨਡ ਜ਼ਬਤ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਦੋਰਾਂਗਲਾ ਬੀਪੀਓ ਚੱਕਰੀ ਪੋਸਟ ਉੱਤੇ ਬੀਐਸਐਫ ਜਵਾਨਾਂ ਵੱਲੋਂ ਇੱਕ ਅਣਪਛਾਤਾ ਡਰੋਨ ਵੇਖਿਆ ਗਿਆ ਸੀ। ਇਸ ਦੌਰਾਨ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਜਵਾਨਾਂ ਫਾਈਰਿੰਗ ਕਰ ਡਰੋਨ ਨੂੰ ਵਾਪਸ ਭੇਜ ਦਿੱਤਾ। ਇਸ ਘਟਨਾ ਮਗਰੋਂ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਇਲਾਕੇ 'ਚ ਸਰਚ ਅਪਰੇਸ਼ਨ ਚਲਾਇਆ ਗਿਆ ਸੀ, ਜੋ ਕਿ ਅਜੇ ਤੱਕ ਜਾਰੀ ਹੈ।