ਕਰਾਕਸ: ਮੱਧ ਵੈਨੇਜ਼ੁਏਲਾ (Central Venezuela ) ਵਿੱਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 43 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ (Landslides) ਦੇ ਤਿੰਨ ਦਿਨ ਬਾਅਦ ਬਚਾਅ ਕਰਮੀਆਂ ਨੇ ਮੰਗਲਵਾਰ ਨੂੰ ਬਚਾਅ ਕਾਰਜ ਜਾਰੀ ਰੱਖਿਆ। ਹੁਣ ਤੱਕ ਘੱਟੋ ਘੱਟ 43 ਲੋਕਾਂ ਦੀ ਮੌਤ (43 people died) ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਨੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 56 ਲੋਕ ਅਜੇ ਵੀ ਲਾਪਤਾ (56 people still missing) ਹਨ। ਸਥਾਨਕ ਨਿਵਾਸੀ ਵੀ ਬਚਾਅ ਕਾਰਜ ਵਿੱਚ ਮਦਦ ਕਰ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਲਾਸ ਤੇਜੇਰੀਆਸ ਵਿੱਚ ਜ਼ਮੀਨ ਖਿਸਕਣ (Landslides) ਕਾਰਨ 300 ਤੋਂ ਵੱਧ ਘਰ, 15 ਵਪਾਰਕ ਅਦਾਰੇ ਅਤੇ ਇੱਕ ਸਕੂਲ ਤਬਾਹ ਹੋ ਗਏ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸੋਮਵਾਰ ਨੂੰ ਸ਼ਹਿਰ ਅਤੇ ਗੁਆਂਢੀ ਖੇਤਰਾਂ ਦਾ ਦੌਰਾ ਕੀਤਾ ਅਤੇ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਨੂੰ ਨਵੇਂ ਘਰ ਪ੍ਰਦਾਨ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਸ ਦੌਰਾਨ ਸਥਾਨਕ ਲੋਕਾਂ ਨੇ ਪਾਣੀ ਅਤੇ ਚਿੱਕੜ (Water and mud) ਤੋਂ ਤੰਗ ਆ ਕੇ ਬਚ ਨਿਕਲਣ ਦੀਆਂ ਭਿਆਨਕ ਕਹਾਣੀਆਂ ਸੁਣਾਈਆਂ।