ਵਾਸ਼ਿੰਗਟਨ: ਅਮਰੀਕਾ ਦੇ ਇਕ ਮਾਨਵ ਰਹਿਤ ਪੁਲਾੜ ਜਹਾਜ਼ ਨੇ ਰਿਕਾਰਡ ਬਣਾਇਆ ਹੈ। ਇਹ ਜਹਾਜ਼ 2.5 ਸਾਲ ਆਰਬਿਟ ਵਿਚ ਬਿਤਾਉਣ ਤੋਂ ਬਾਅਦ ਸ਼ਨੀਵਾਰ ਨੂੰ ਵਾਪਸ (US space plane lands) ਪਰਤਿਆ। ਇਹ ਨਾਸਾ ਦੇ ਕੈਨੇਡੀ ਸਪੇਸ ਸੈਂਟਰ 'ਤੇ ਉਤਰਿਆ ਹੈ। ਇਸ ਨੇ 780 ਦਿਨਾਂ ਦਾ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਸੂਰਜੀ ਊਰਜਾ ਨਾਲ ਚੱਲਣ ਵਾਲਾ ਸਪੇਸ ਪਲੇਨ ਸਪੇਸਸ਼ਿਪ ਵਰਗਾ ਦਿਖਾਈ ਦਿੰਦਾ ਹੈ, ਪਰ ਇਹ ਆਕਾਰ ਵਿੱਚ ਕਈ ਗੁਣਾ ਛੋਟਾ ਹੁੰਦਾ ਹੈ।
ਇਹ ਵੀ ਪੜੋ:ਏਅਰਸ਼ੋਅ ਦੌਰਾਨ ਵਾਪਰਿਆ ਹਾਦਸਾ, ਦੋ ਵਿਸ਼ਵ ਯੁੱਧ ਯੁੱਗ ਦੇ ਜਹਾਜ਼ਾਂ ਦੀ ਹੋਈ ਟੱਕਰ !
ਇਹ ਲਗਭਗ 9 ਮੀਟਰ (29 ਫੁੱਟ) ਲੰਬਾ ਹੈ। ਔਰਬਿਟ ਵਿੱਚ ਇਸ ਦੇ ਆਖਰੀ ਪੰਜ ਮਿਸ਼ਨ 224 ਤੋਂ 780 ਦਿਨਾਂ ਤੱਕ ਚੱਲੇ। ਕੰਪਨੀ ਨੇ ਕਿਹਾ ਕਿ ਜਹਾਜ਼ ਨੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ 'ਤੇ ਉਤਰਨ ਤੋਂ ਪਹਿਲਾਂ ਆਰਬਿਟ 'ਚ 908 ਦਿਨ ਬਿਤਾਏ। ਇਸ ਵਾਰ ਪੁਲਾੜ ਯਾਨ ਨੇ ਯੂਐਸ ਨੇਵਲ ਰਿਸਰਚ ਲੈਬਾਰਟਰੀ, ਯੂਐਸ ਏਅਰ ਫੋਰਸ ਅਕੈਡਮੀ ਅਤੇ ਹੋਰਾਂ ਲਈ ਪ੍ਰਯੋਗ ਕੀਤੇ।