ਵਾਸ਼ਿੰਗਟਨ: ਅਮਰੀਕਾ ਦੇ ਇੱਕ ਸੰਸਦ(US Congressman Donald Norcross) ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ(Sympathy for the victims of 1984 anti Sikh riots) ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟਾਈ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪੀੜਤ ਅਮਰੀਕਾ ਆਵਾਸ ਕਰ ਚੁੱਕੇ ਹਨ। ਸੰਸਦ ਮੈਂਬਰ ਡੋਨਾਲਡ ਨੌਰਕਰੌਸ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਵਿਚ ਕਿਹਾ, '1 ਨਵੰਬਰ ਤੋਂ 3 ਨਵੰਬਰ 1984 ਦਰਮਿਆਨ ਹੋਈ ਇਸ ਨਾਜਾਇਜ਼ ਹਿੰਸਾ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਅਤੇ ਦੱਖਣੀ ਜਰਸੀ ਵਿਚ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਸਿੱਖਾਂ ਦੇ ਸਨਮਾਨ ਵਿਚ ਮੈਂ ਸ਼ਾਮਲ ਹੋਣਾ ਚਾਹਾਂਗਾ। ਸਿੱਖ ਵੀਰੋ ਅਤੇ ਭੈਣੋ।
ਸਿੱਖ ਭਾਈਚਾਰੇ ਨਾਲ ਇੱਕਮੁਠਤਾ: ਉਨ੍ਹਾਂ ਕਿਹਾ ਮੈਂ ਦੱਖਣੀ ਜਰਸੀ ਦੇ ਸਿੱਖ ਭਾਈਚਾਰੇ ਨਾਲ ਇਕਮੁੱਠਤਾ ਪ੍ਰਗਟ ਕਰਦਾ ਹਾਂ। ਇਸ ਮਹੀਨੇ ਭਾਰਤ ਵਿੱਚ ਤਿੰਨ ਦਿਨਾਂ ਤੋਂ ਵੱਧ ਸਮੇਂ ਤੱਕ ਚੱਲੇ ਸਿੱਖ ਵਿਰੋਧੀ ਦੰਗਿਆਂ ਵਿੱਚ ਸਿੱਖਾਂ ਦੇ ਕਤਲੇਆਮ ਨੂੰ 38 ਸਾਲ ਪੂਰੇ (38 years since the massacre of Sikhs) ਹੋ ਗਏ ਹਨ। ਸੰਸਦ ਮੈਂਬਰ ਨੇ ਕਿਹਾ, 'ਇਹ ਕਤਲੇਆਮ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕੀਤਾ ਗਿਆ ਸੀ।