ਪੰਜਾਬ

punjab

ETV Bharat / international

Earthquake in turkey: ਤੁਰਕੀ ਵਿੱਚ ਫਿਰ ਮਹਿਸੂਸ ਕੀਤੇ ਭੂਚਾਲ ਦੇ ਦੋ ਵੱਡੇ ਝਟਕੇ, 3 ਦੀ ਮੌਤ, 213 ਜ਼ਖਮੀ - ਭੂਚਾਲ ਦੇ ਦੋ ਵੱਡੇ ਝਟਕੇ ਮਹਿਸੂਸ

Earthquake in turkey: ਦੋ ਹਫ਼ਤਿਆਂ ਬਾਅਦ ਤੁਰਕੀ ਵਿੱਚ ਮੁੜ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 213 ਲੋਕਾਂ ਦੇ ਜ਼ਖਮੀ ਹੋ ਗਏ ਹਨ। ਦੱਸ ਦੇਈਏ ਕਿ ਦੋ ਹਫ਼ਤੇ ਪਹਿਲਾਂ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਵਿੱਚ 44 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।

Earthquake in turkey
Earthquake in turkey

By

Published : Feb 21, 2023, 7:38 AM IST

ਤੁਰਕੀ: ਦੱਖਣੀ ਤੁਰਕੀ 'ਚ ਇਕ ਵਾਰ ਫਿਰ ਭੂਚਾਲ ਦੇ ਦੋ ਵੱਡੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.4 ਅਤੇ 5.8 ਮਾਪੀ ਗਈ ਹੈ। ਭੂਚਾਲ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਤੇ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 213 ਹੋਰ ਜ਼ਖਮੀ ਹੋਏ ਹਨ।

ਇਹ ਵੀ ਪੜੋ:Aaj Da Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

2 ਵਾਰ ਆਇਆ ਭੂਚਾਲ:ਮੀਡੀਆ ਰਿਪੋਰਟਾਂ ਮੁਤਾਬਕ ਤੁਰਕੀ ਦੇ ਦੱਖਣੀ ਹਤਾਏ ਸੂਬੇ 'ਚ ਸਥਾਨਕ ਸਮੇਂ ਮੁਤਾਬਕ 20.04 ਵਜੇ ਭੂਚਾਲ ਆਇਆ, ਜਿਸ ਦੀ ਤੀਬਰਤਾ 6.4 ਸੀ। ਤਿੰਨ ਮਿੰਟ ਬਾਅਦ, ਇਕ ਹੋਰ ਭੂਚਾਲ ਆਇਆ, ਰਿਕਟਰ ਪੈਮਾਨੇ 'ਤੇ 5.8 ਮਾਪਿਆ ਗਿਆ। ਇਹਨਾਂ ਦੋ ਭੂਚਾਲ ਦੇ ਝਟਕਿਆਂ ਨੇ ਤਬਾਹੀ ਮਚਾ ਦਿੱਤੀ ਹੈ ਤੇ ਤੁਰਕੀ 'ਚ ਤਿੰਨ ਥਾਵਾਂ 'ਤੇ ਬਚਾਅ ਕਾਰਜ ਜਾਰੀ ਹਨ।

ਪਹਿਲਾਂ 44 ਹਜ਼ਾਰ ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ: ਪਹਿਲਾ ਭੂਚਾਲ 16.7 ਕਿਲੋਮੀਟਰ (10.4 ਮੀਲ) ਦੀ ਡੂੰਘਾਈ 'ਤੇ ਆਇਆ, ਜਦਕਿ ਦੂਜਾ 7 ਕਿਲੋਮੀਟਰ (4.3 ਮੀਲ) ਦੀ ਡੂੰਘਾਈ 'ਤੇ ਆਇਆ। ਦੋਵੇਂ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਤੁਹਾਨੂੰ ਦੱਸ ਦੇਈਏ ਕਿ ਦੋ ਹਫ਼ਤੇ ਪਹਿਲਾਂ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਵਿੱਚ 44 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਇਹ ਭੂਚਾਲ ਹਤਾਏ ਤੋਂ 100 ਕਿਲੋਮੀਟਰ ਜਾਂ ਇਸ ਤੋਂ ਵੱਧ ਦੂਰ ਕਾਹਨਮਾਰਸ ਵਿੱਚ ਆਇਆ।

ਕਈ ਲੋਕਾਂ ਦਾ ਮਲਬੇ ਵਿੱਚ ਫਸੇ ਹੋਣ ਦਾ ਖਦਸ਼ਾ:ਫਿਲਹਾਲ ਤੁਰਕੀ 'ਚ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ। ਅਜੇ ਵੀ ਮਲਬੇ 'ਚ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸਥਿਤੀ ਇਹ ਹੈ ਕਿ ਰਾਹਤ ਅਤੇ ਬਚਾਅ ਟੀਮਾਂ ਅਜੇ ਤੱਕ ਉਨ੍ਹਾਂ ਤੱਕ ਨਹੀਂ ਪਹੁੰਚ ਸਕੀਆਂ ਹਨ। ਹਾਲਾਂਕਿ ਮਲਬੇ ਹੇਠਾਂ ਦੱਬੇ ਲੋਕਾਂ ਤੱਕ ਪਹੁੰਚਣਾ ਆਸਾਨ ਨਹੀਂ ਹੈ। ਕਈ ਦੇਸ਼ਾਂ ਦੀਆਂ ਰਾਹਤ ਅਤੇ ਬਚਾਅ ਟੀਮਾਂ ਜੰਗੀ ਪੱਧਰ 'ਤੇ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ।

ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਬੁਨਿਆਦੀ ਸਾਧਨਾਂ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਬਿਜਲੀ ਪਾਣੀ ਵਰਗੀਆਂ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਹਨ। ਲੋਕ ਪਾਣੀ ਨੂੰ ਤਰਸ ਰਹੇ ਹਨ। ਗੁਆਂਢੀ ਦੇਸ਼ ਬੋਤਲ ਬੰਦ ਪਾਣੀ ਪਹੁੰਚਾ ਰਹੇ ਹਨ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਵੀ ਵੱਡੇ ਪੱਧਰ 'ਤੇ ਰਾਹਤ ਸਮੱਗਰੀ ਮੁਹੱਈਆ ਕਰਵਾਈ ਹੈ।

ਇਹ ਵੀ ਪੜੋ:Jaito Da Morcha History : ਜਾਣੋ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਤੇ ਜੈਤੋ ਦੇ ਮੋਰਚੇ ਦਾ ਇਤਿਹਾਸ

ABOUT THE AUTHOR

...view details