ਵਾਸ਼ਿੰਗਟਨ:ਟਵਿੱਟਰ ਨੇ ਬੀਬੀਸੀ ਨੂੰ 'ਸਰਕਾਰੀ ਫੰਡਿਡ ਮੀਡੀਆ' ਕਰਾਰ ਦਿੱਤਾ ਹੈ ਜਿਸ 'ਤੇ 'ਬੀਬੀਸੀ' ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਦਰਅਸਲ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (BBC) ਦਾ ਟਵਿੱਟਰ ਨਾਲ ਵਿਵਾਦ ਹੈ। ਟਵਿੱਟਰ ਨੇ ਬੀਬੀਸੀ ਦੇ ਵੈਰੀਫਾਈਡ ਟਵਿੱਟਰ ਖਾਤੇ ਨੂੰ 'ਸਰਕਾਰੀ ਫੰਡਿਡ ਮੀਡੀਆ' ਵਜੋਂ ਲੇਬਲ ਕੀਤਾ ਹੈ। ਇਸ ਮੁੱਦੇ 'ਤੇ 'ਬੀਬੀਸੀ' ਨੇ ਕਿਹਾ ਹੈ ਕਿ ਟਵਿੱਟਰ ਨੂੰ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਟਵਿੱਟਰ ਨੂੰ ਸਾਡੇ ਖਾਤੇ ਤੋਂ ਇਸ ਲੇਬਲ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ, ਕਿਉਂਕਿ ਬੀਬੀਸੀ ਇੱਕ ਸੁਤੰਤਰ ਨਿਊਜ਼ ਸੰਸਥਾ ਹੈ।
ਕੀ ਹੈ ਮਾਮਲਾ: ਮੀਡੀਆ ਰਿਪੋਰਟਾਂ ਮੁਤਾਬਕ ਬੀਬੀਸੀ ਦੇ ਮਾਲਕ ਨੇ ਟਵਿੱਟਰ ਪ੍ਰਬੰਧਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਬੀਬੀਸੀ ਨੇ ਕਿਹਾ ਕਿ ਟਵਿੱਟਰ ਨੂੰ ਸਾਰੇ ਖਾਤਿਆਂ ਤੋਂ ਇਹ ਲੇਬਲ ਤੁਰੰਤ ਹਟਾ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਇਹ ਲੇਬਲ ਹੁਣ ਉਨ੍ਹਾਂ ਖਾਤਿਆਂ 'ਤੇ ਦਿਖਾਈ ਦੇ ਰਿਹਾ ਹੈ, ਜਿਨ੍ਹਾਂ ਨੂੰ ਸਰਕਾਰੀ ਫੰਡ ਮਿਲਦਾ ਹੈ। ਹਾਲਾਂਕਿ, ਇਹ ਲੇਬਲ ਹੋਰ ਰਾਜ-ਸਮਰਥਿਤ ਨਿਊਜ਼ ਸੰਸਥਾਵਾਂ ਜਿਵੇਂ ਕਿ ਕੈਨੇਡਾ ਦੀ ਸੀਬੀਸੀ ਜਾਂ ਕਤਰ ਦੇ ਅਲ ਜਜ਼ੀਰਾ 'ਤੇ ਦਿਖਾਈ ਨਹੀਂ ਦਿੰਦਾ ਹੈ।
ਇਹ ਵੀ ਪੜ੍ਹੋ:BBC Documentary Controversy: JNU ਵਿੱਚ ਵਿਦਿਆਰਥੀ ਨੂੰ 2 ਘੰਟੇ ਤੱਕ ਬਣਾਇਆ ਬੰਧਕ, ਜਾਣੋ ਕਿਉਂ ?