ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲੀਕਨ ਉਮੀਦਵਾਰ ਵਜੋਂ ਮੁੜ ਤੋਂ ਨਾਮਜ਼ਦਗੀ ਲਈ ਵਾਈਟ ਹਾਊਸ ਤੋਂ ਆਪਣੀ ਸਵੀਕ੍ਰਿਤੀ ਭਾਸ਼ਣ ਦੇ ਕੇ ਹੈਚ ਐਕਟ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ ਇਸ ਬਾਰੇ ਕਾਫ਼ੀ ਅਟਕਲਾਂ ਚੱਲ ਰਹੀਆਂ ਹਨ। ਇਸ ਸਾਲ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਯੂਐਸ ਕਾਨੂੰਨਾਂ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਇੱਕ ਚੋਟੀ ਦੇ ਭਾਰਤੀ ਵਕੀਲ ਨੇ ਗੱਲਬਾਤ ਵਿੱਚ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਨੇ ਤਕਨੀਕੀ ਤੌਰ 'ਤੇ ਐਕਟ ਦੀ ਉਲੰਘਣਾ ਨਹੀਂ ਕੀਤੀ ਬਲਕਿ ਅਮਰੀਕੀ ਸਰਕਾਰ ਚਲਾਉਣ ਦੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਹਾਰਵਰਡ ਤੋਂ ਪੜ੍ਹੇ ਸੁਪਰੀਮ ਕੋਰਟ ਦੇ ਵਕੀਲ ਅਤੇ ਹਾਰਵਰਡ ਲਾਅ ਸਕੂਲ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮਕਾਲੀ ਰਹੇ, ਡਾ. ਸੂਰਤ ਸਿੰਘ ਨੇ ਈਟੀਵੀ ਭਾਰਤ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਇਹ ਠੀਕ ਹੈ, ਕਿਉਂਕਿ ਉਹ (ਟਰੰਪ) ਮੌਜੂਦਾ ਰਾਸ਼ਟਰਪਤੀ ਹਨ, ਇਸ ਲਈ ਉਨ੍ਹਾਂ ਨੇ ਤਕਨੀਕੀ ਤੌਰ 'ਤੇ ਇਸ ਐਕਟ ਦੀ ਉਲੰਘਣਾ ਨਹੀਂ ਕੀਤੀ ਹੈ।
1939 ਦਾ ਹੈਚ ਐਕਟ ਅਮਰੀਕਾ ਦਾ ਸੰਘੀ ਕਾਨੂੰਨ ਹੈ। ਇਹ ਐਕਟ ਨੁਕਸਾਨਦੇਹ ਰਾਜਨੀਤਿਕ ਗਤੀਵਿਧੀਆਂ ਨੂੰ ਰੋਕਣ ਲਈ ਹੈ। ਇਸਦੀ ਮੁੱਖ ਵਿਵਸਥਾ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਛੱਡ ਕੇ ਸੰਘੀ ਸਰਕਾਰ ਦੀ ਕਾਰਜਕਾਰੀ ਸ਼ਾਖਾ ਵਿੱਚ ਸਿਵਲ ਸੇਵਾ ਦੇ ਕਰਮਚਾਰੀਆਂ ਨੂੰ ਕੁਝ ਕਿਸਮ ਦੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਤੋਂ ਵਰਜਦੀ ਹੈ। ਇਹ ਕਾਨੂੰਨ 2 ਅਗਸਤ 1939 ਨੂੰ ਬਣਾਇਆ ਗਿਆ ਸੀ। ਇਸ ਕਾਨੂੰਨ ਦਾ ਨਾਮ ਨਿਊ ਮੈਕਸੀਕੋ ਦੇ ਸੀਨੇਟਰ ਕਾਰਲ ਹੈਚ ਦੇ ਨਾਂਅ `ਤੇ ਰੱਖਿਆ ਗਿਆ ਸੀ। ਇਹ ਕਾਨੂੰਨ ਸਾਲ 2012 ਵਿੱਚ ਸੋਧਿਆ ਗਿਆ ਸੀ, ਜਦੋਂ ਬਰਾਕ ਉਬਾਮਾ ਰਾਸ਼ਟਰਪਤੀ ਸਨ।
ਯੂਐਸ ਦੇ ਆਫਿਸ ਆਫ਼ ਸਪੈਸ਼ਲ ਕਾਊਂਸਲ ਨੇ ਕਿਹਾ ਕਿ ਹੈਚ ਐਕਟ ਮੁੱਖ ਤੌਰ ਉੱਤੇ ਰਾਜ, ਜ਼ਿਲ੍ਹਾ ਕੋਲੰਬਿਆ ਜਾਂ ਸਥਾਨਿਕ ਕਾਰਜਕਾਰੀ ਏਜੰਸੀਆਂ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ ਤੇ ਜੋ ਸੰਘੀ ਕਰਜ਼ੇ ਜਾਂ ਗ੍ਰਾਂਟਾਂ, ਜਿਵੇਂ ਵਿਅਕਤੀਆਂ ਦੇ ਰਾਜਨੀਤਿਕ ਤੌਰ 'ਤੇ ਇਕੱਲੇ ਜਾਂ ਅੰਸ਼ਕ ਵਿੱਤੀ ਪ੍ਰੋਗਰਾਮਾਂ 'ਤੇ ਕੰਮ ਕਰਦਾ ਹੈ ਤੇ ਅਜਿਹੇ ਵਿਅਕਤੀਆਂ ਦੀ ਗਤੀਵਿਧੀਆਂ ਨੂੰ ਰੋਕਦਾ ਹੈ। ਆਮ ਤੌਰ 'ਤੇ ਰਾਜ, ਡੀਸੀ ਜਾਂ ਸਥਾਨਕ ਏਜੰਸੀ ਜੋ ਕਰਮਚਾਰੀ ਨੂੰ ਮੁੱਖ ਰੁਜ਼ਗਾਰ ਦਿੰਦੇ ਹਨ, ਇਸ ਦੇ ਦਾਇਰੇ ਵਿੱਚ ਆਉਂਦੇ ਹਨ। ਹਾਲਾਂਕਿ, ਜਦੋਂ ਕੋਈ ਕਰਮਚਾਰੀ ਦੋ ਜਾਂ ਵਧੇਰੇ ਨੌਕਰੀਆਂ ਕਰਦਾ ਹੈ, ਤਾਂ ਇਸ ਨੂੰ ਆਮ ਤੌਰ 'ਤੇ ਉਹ ਨੌਕਰੀ ਮੰਨਿਆ ਜਾਂਦਾ ਹੈ ਜਿਸ ਵਿੱਚ ਉਹ ਕੰਮ ਦਾ ਸਭ ਤੋਂ ਵੱਧ ਸਮਾਂ ਤੇ ਸਭ ਤੋਂ ਵੱਧ ਆਮਦਨੀ ਹੁੰਦੀ ਹੈ।
ਹਾਲਾਂਕਿ ਵਾਈਟ ਹਾਊਸ ਤੋਂ ਟਰੰਪ ਦਾ ਸਵੀਕਾਰਨ ਭਾਸ਼ਣ ਤਕਨੀਕੀ ਤੌਰ 'ਤੇ ਗਲ਼ਤ ਨਹੀਂ ਸੀ, ਪਰ ਆਲੋਚਕ ਮੰਨਦੇ ਹਨ ਕਿ ਅਧਿਕਾਰਿਤ ਕਾਰਵਾਈਆਂ ਨੂੰ ਆਰਐਨਸੀ ਦਾ ਹਿੱਸਾ ਬਣਾਉਣਾ ਨੈਤਿਕ ਤੌਰ `ਤੇ ਗਲ਼ਤ ਹੈ।