ਵਾਸ਼ਿੰਗਟਨ: ਟਿੱਕ ਟਾਕ ਦੇ ਸੀਈਓ ਸ਼ਾਅ ਜੀ ਚਿਊ ਨੇ ਸੁਰੱਖਿਆ ਚਿੰਤਾਵਾਂ ਅਤੇ ਕੰਪਨੀ 'ਤੇ ਚੀਨੀ ਸਰਕਾਰ ਦੇ ਸੰਭਾਵਿਤ ਪ੍ਰਭਾਵ ਦੇ ਵਿਚਕਾਰ ਅਮਰੀਕੀ ਕਾਂਗਰਸ ਦੇ ਸਾਹਮਣੇ ਬਿਆਨ ਦਿੱਤਾ ਹੈ। ਟਿੱਕ ਟਾਕ ਦੇ ਸੀਈਓ ਨੂੰ ਅਮਰੀਕੀ ਕਮੇਟੀ ਦੇ ਸਾਹਮਣੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਸੀਈਓ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚੀਨੀ ਟੈਕਨਾਲੋਜੀ ਕੰਪਨੀ ਬਾਈਟਡਾਂਸ ਦੀ ਮਲਕੀਅਤ ਵਾਲੀ ਟਿੱਕ ਟੋਕ ਐਪ ਨੇ ਚੀਨੀ ਸਰਕਾਰ ਨਾਲ ਅਜਿਹਾ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਿਸ ਨਾਲ ਕੋਈ ਖ਼ਤਰਾ ਪੈਦਾ ਹੋ ਸਕਦਾ ਹੈ। ਅਮਰੀਕਾ ਵਿੱਚ ਟਿਕ ਟਾਕ ਦੇ 150 ਮਿਲੀਅਨ ਉਪਭੋਗਤਾ ਹਨ।
ਅਮਰੀਕੀ ਸੰਸਦ ਮੈਂਬਰ ਡੇਬੀ ਲੇਸਕੋ ਨੇ ਆਪਣੀ ਪੁੱਛਗਿੱਛ ਦੌਰਾਨ ਭਾਰਤ ਅਤੇ ਹੋਰ ਦੇਸ਼ਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਸਮੇਤ ਕੁਝ ਹੋਰ ਦੇਸ਼ਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਟਿੱਕ ਟਾਕ 'ਤੇ ਪਾਬੰਦੀ ਲਗਾਈ ਗਈ ਹੈ। ਲੇਸਕੋ ਤੋਂ ਪੁੱਛਿਆ ਗਿਆ, 'ਇਹ (ਟਿਕ ਟੋਕ) ਇਕ ਅਜਿਹਾ ਸਾਧਨ ਹੈ ਜੋ ਆਖਿਰਕਾਰ ਚੀਨੀ ਸਰਕਾਰ ਦੇ ਨਿਯੰਤਰਣ ਵਿਚ ਹੈ ਅਤੇ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ। ਸਬੰਧਤ ਦੇਸ਼ ਅਤੇ ਅਮਰੀਕਾ ਦੀ ਐਫਬੀਆਈ ਡਾਇਰੈਕਟਰ ਗਲਤ ਕਿਵੇਂ ਹੋ ਸਕਦੀ ਹੈ ?
ਸੀਈਓ ਨੇ ਇਨ੍ਹਾਂ ਦੋਸ਼ਾਂ ਨੂੰ ਇਕ ਪਾਸੇ ਕਰਦਿਆਂ ਕਿਹਾ ਕਿ ਬਹੁਤ ਸਾਰੇ ਦੋਸ਼ ਕਾਲਪਨਿਕ ਅਤੇ ਸਿਧਾਂਤਕ ਜੋਖਮ ਹਨ। ਮੈਂ ਇਸ ਬਾਰੇ ਕੋਈ ਸਬੂਤ ਨਹੀਂ ਦੇਖਿਆ। ਇਸ ਦੌਰਾਨ ਅਮਰੀਕੀ ਸੰਸਦ ਮੈਂਬਰ ਨੇ ਇਕ ਵਾਰ ਫਿਰ ਦੁਹਰਾਇਆ ਅਤੇ ਭਾਰਤ ਵਲੋਂ ਲਗਾਈ ਗਈ ਪਾਬੰਦੀ 'ਤੇ ਜ਼ੋਰ ਦਿੱਤਾ। ਅਮਰੀਕੀ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਨੇ ਸਾਲ 2020 'ਚ ਟਿਕ ਟਾਕ 'ਤੇ ਪਾਬੰਦੀ ਲਗਾ ਦਿੱਤੀ ਸੀ।