ਪੰਜਾਬ

punjab

By

Published : Oct 28, 2022, 8:36 AM IST

ETV Bharat / international

ਮੈਸੇਚਿਉਸੇਟਸ ਵਿੱਚ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਕਨੈਕਟੀਕਟ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਤਿੰਨ ਭਾਰਤੀ ਵਿਦਿਆਰਥੀਆਂ ਦੀ ਪੱਛਮੀ ਮੈਸੇਚਿਉਸੇਟਸ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ (Three Indian students killed in road accident) ਹੋ ਗਈ। ਬਰਕਸ਼ਾਇਰ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਦੇ ਇਕ ਬਿਆਨ ਅਨੁਸਾਰ, ਸ਼ੇਫੀਲਡ ਵਿਚ ਸਵੇਰੇ 5:30 ਵਜੇ ਹੋਏ ਹਾਦਸੇ ਵਿਚ ਜ਼ਖਮੀ ਹੋਏ ਪੰਜ ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।

Three Indian students killed in road accident in Massachusetts
ਮੈਸੇਚਿਉਸੇਟਸ ਵਿੱਚ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਨਿਊਯਾਰਕ:ਅਮਰੀਕਾ ਦੇ ਪੱਛਮੀ ਮੈਸੇਚਿਉਸੇਟਸ ਵਿੱਚ ਇੱਕ ਕਾਰ ਦੇ ਦੂਜੇ ਵਾਹਨ ਨਾਲ ਟਕਰਾਉਣ ਕਾਰਨ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ (Three Indian students killed in road accident) ਹੋ ਗਈ। ਬਰਕਸ਼ਾਇਰ ਜ਼ਿਲ੍ਹਾ ਅਟਾਰਨੀ ਦਫਤਰ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਹਾਦਸੇ 'ਚ ਪ੍ਰੇਮ ਕੁਮਾਰ ਰੈੱਡੀ ਗੋਡਾ (27), ਪਵਨੀ ਗੁਲਾਪੱਲੀ (22) ਅਤੇ ਸਾਈ ਨਰਸਿਮ੍ਹਾ ਪਟਮਸੇਟੀ (22) ਦੀ ਮੌਤ ਹੋ ਗਈ। ਮੈਸੇਚਿਉਸੇਟਸ ਰਾਜ ਅਤੇ ਸਥਾਨਕ ਪੁਲਿਸ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:ਪੰਜਾਬ ਦੇ ਇਸ ਪਿੰਡ ਦੇ ਹਰ ਪਾਸੇ ਚਰਚੇ, ਵਿਕਾਸ ਕਾਰਜਾਂ ਨੂੰ ਲੈ ਕੇ ਬਣਿਆ ਮਿਸਾਲ

ਬਿਆਨ 'ਚ ਕਿਹਾ ਗਿਆ ਹੈ ਕਿ ਹਾਦਸੇ 'ਚ ਪੰਜ ਹੋਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸਵੇਰੇ ਕਰੀਬ 5.30 ਵਜੇ ਉੱਤਰ ਦਿਸ਼ਾ ਤੋਂ ਆ ਰਹੀ ਇਕ ਕਾਰ ਦੀ ਦੱਖਣੀ ਦਿਸ਼ਾ ਤੋਂ ਆ ਰਹੇ ਪਿਕਅੱਪ ਟਰੱਕ ਨਾਲ ਟੱਕਰ ਹੋ ਗਈ।

ਕਾਰ ਵਿੱਚ ਸਵਾਰ ਚਾਰ ਹੋਰ ਮਨੋਜ ਰੈਡੀ ਡੋਂਡਾ (23), ਸ੍ਰੀਧਰ ਰੈੱਡੀ ਚਿੰਤਾਕੁੰਟਾ (22), ਵਿਜੀਤ ਰੈਡੀ ਗੁਮਾਲਾ (23) ਅਤੇ ਹਿਮਾ ਈਸ਼ਵਰਿਆ ਸਿੱਦੀਰੈੱਡੀ (22) ਨੂੰ ਇਲਾਜ ਲਈ ਬਰਕਸ਼ਾਇਰ ਮੈਡੀਕਲ ਸੈਂਟਰ ਲਿਜਾਇਆ ਗਿਆ। ਦੂਜੇ ਵਾਹਨ ਦੇ ਡਰਾਈਵਰ ਅਰਮਾਂਡੋ ਬੌਟਿਸਟਾ-ਕਰੂਜ਼ (46) ਨੂੰ ਇਲਾਜ ਲਈ ਫੇਅਰਵਿਊ ਮੈਡੀਕਲ ਸੈਂਟਰ ਲਿਜਾਇਆ ਗਿਆ।

ਇਹ ਵੀ ਪੜੋ:2035 ਤੋਂ ਨਵੀਆਂ ਪੈਟਰੋਲ ਅਤੇ ਡੀਜ਼ਲ ਕਾਰਾਂ ਉੱਤੇ ਪਾਬੰਦੀ ਨੂੰ ਮਨਜ਼ੂਰੀ

ABOUT THE AUTHOR

...view details