ਪੰਜਾਬ

punjab

ETV Bharat / international

ਜਲਿਆਂਵਾਲਾ ਬਾਗ਼ ਸਾਕਾ: ਥਰੇਸਾ ਮੇ ਨੇ ਬ੍ਰਿਟਿਸ਼ ਸੰਸਦ 'ਚ ਜਤਾਇਆ ਅਫ਼ਸੋਸ - british parliament

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੇਸਾ ਮੇ ਨੇ ਸੰਸਦ 'ਚ ਜਲਿਆਂਵਾਲਾ ਬਾਗ਼ ਵਿੱਚ 13 ਅਪ੍ਰੈਲ 1919 ਨੂੰ ਹੋਏ ਗੋਲੀਕਾਂਡ 'ਤੇ ਅਫ਼ਸੋਸ ਪ੍ਰਗਟਾਇਆ ਹੈ।

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੇਸਾ ਮੇ

By

Published : Apr 11, 2019, 2:03 PM IST

Updated : Apr 11, 2019, 5:22 PM IST

ਨਵੀਂ ਦਿੱਲੀ: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੇਸਾ ਮੇ ਨੇ ਸੰਸਦ 'ਚ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ਼ 'ਚ ਹੋਏ ਖ਼ੂਨੀ ਸਾਕੇ 'ਤੇ ਅਫ਼ਸੋਸ ਪ੍ਰਗਟਾਇਆ ਹੈ। ਥਰੇਸਾ ਮੇ ਨੇ ਜਲਿਆਂਵਾਲਾ ਬਾਗ਼ ਨੂੰ ਬ੍ਰਿਟਿਸ਼-ਭਾਰਤੀ ਇਤਿਹਾਸ 'ਤੇ ਇੱਕ ਸ਼ਰਮਨਾਕ ਧੱਬਾ ਦੱਸਿਆ।

ਵੀਡੀਓ

ਥਰੇਸਾ ਮੇ ਨੇ ਕਿਹਾ, "ਜਲਿਆਂਵਾਲਾ ਬਾਗ਼ ਸਾਕਾ ਬ੍ਰਿਟਿਸ਼-ਭਾਰਤੀ ਇਤਿਹਾਸ 'ਤੇ ਸ਼ਰਮਨਾਕ ਧੱਬਾ ਹੈ। ਜਿਵੇਂ ਕਿ ਮਹਾਰਾਣੀ ਨੇ ਸੰਨ 1997 'ਚ ਜਲਿਆਂਵਾਲਾ ਬਾਗ਼ ਦੇ ਦੌਰੇ ਤੋਂ ਪਹਿਲਾਂ ਕਿਹਾ ਸੀ ਕਿ ਇਹ ਭਾਰਤ ਨਾਲ ਬ੍ਰਿਟੇਨ ਦੇ ਇਤਿਹਾਸ ਦੀ ਦੁੱਖ ਭਰੀ ਉਦਾਹਰਣ ਹੈ। ਜੋ ਹੋਇਆ ਉਸ ਦਾ ਸਾਨੂੰ ਬਹੁਤ ਅਫ਼ਸੋਸ ਹੈ।"

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਸਾਨੂੰ ਖ਼ੁਸ਼ੀ ਹੈ ਕਿ ਅੱਜ ਭਾਰਤ-ਬ੍ਰਿਟੇਨ ਦੇ ਸਬੰਧ ਮਦਦ, ਸਾਂਝੇਦਾਰੀ ਅਤੇ ਸੁਰੱਖਿਆ ਵਾਲੇ ਹਨ। ਮੈਨੂੰ ਵਿਸ਼ਵਾਸ ਹੈ ਕਿ ਪੂਰਾ ਸਦਨ ਭਾਰਤ ਨਾਲ ਸਬੰਧਾਂ ਨੂੰ ਸੁਧਰਦਿਆਂ ਵੇਖਣਾ ਚਾਹੁੰਦਾ ਹੈ।"

ਬ੍ਰਿਟੇਨ 'ਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੇਰੇਮੀ ਕਾਰਬਿਨ ਨੇ ਕਿਹਾ, "ਮੈਨੂੰ ਖ਼ੁਸ਼ੀ ਹੈ ਕਿ ਪ੍ਰਧਾਨ ਮੰਤਰੀ ਥਰੇਸਾ ਮੇ ਨੇ ਜਲਿਆਂਵਾਲਾ ਬਾਗ਼ 'ਚ ਜੋ ਹੋਇਆ ਉਸ ਦਾ ਅਤੇ ਅੰਮ੍ਰਿਤਸਰ 'ਚ 100 ਸਾਲ ਪਹਿਲਾਂ ਹੋਏ ਕਤਲਕਾਂਡ ਦਾ ਜ਼ਿਕਰ ਕੀਤਾ। ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਇਸ ਗੋਲੀਕਾਂਡ 'ਚ ਆਪਣੀਆਂ ਜਾਨਾਂ ਗਵਾਈਆਂ ਅਤੇ ਉਸ ਸਮੇਂ ਜੋ ਵੀ ਹੋਇਆ ਉਹ ਪੂਰੀ ਤਰ੍ਹਾਂ ਮਾਫ਼ੀ ਯੋਗ ਹੈ।"

Last Updated : Apr 11, 2019, 5:22 PM IST

For All Latest Updates

ABOUT THE AUTHOR

...view details