ਹੈਦਰਾਬਾਦ:ਆਧੁਨਿਕਤਾ ਦੀ ਦੌੜ ਵਿੱਚ ਜਿੱਥੇ ਭਾਰਤੀ ਪਰਿਵਾਰ ਹੁਣ ਮੰਜੇ ਤੋਂ ਮੂੰਹ ਮੋੜਦੇ ਜਾ ਰਹੇ ਹਨ, ਉੱਥੇ ਹੀ ਅਮਰੀਕਾ ਵਰਗੇ ਉੱਚ ਦਰਜੇ ਦੇ ਮੁਲਕਾਂ ਵਿੱਚ ਮੰਜੇ ਦੀ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ। ਇਹ ਮੰਜੇ ਅਮਰੀਕਾ ਦੇ ਲੋਕਾਂ ਵੱਲੋਂ ਇਸ ਹੱਦ ਤੱਕ ਪਸੰਦ ਕੀਤੇ ਜਾ ਰਹੇ ਹਨ ਕਿ ਅਮਰੀਕੀ ਈ-ਕਾਮਰਸ ਵੈੱਬਸਾਈਟ 'ਤੇ 1 ਮੰਜੇ ਦੀ ਕੀਮਤ 1 ਲੱਖ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਲੋਕਾਂ 'ਚ ਇਸ ਨੂੰ ਲੈ ਕੇ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਵੱਡੀ ਗਿਣਤੀ 'ਚ ਲੋਕਾਂ ਵੱਲੋ ਮੰਜੇ ਖਰੀਦਣ ਲਈ ਆਰਡਰ ਦਿੱਤੇ ਜਾ ਰਹੇ ਹਨ ਅਤੇ ਸਟਾਕ ਖਾਲੀ ਹੋ ਰਹੇ ਹਨ।
ਅਮਰੀਕਾ ਵਿੱਚ ਮੰਜੇ ਦੀ ਕੀਮਤ: ਅਮਰੀਕੀ ਈ-ਕਾਮਰਸ ਵੈੱਬਸਾਈਟ Etsy 'ਤੇ ਮੰਜੇ ਦੀ ਕੀਮਤ 1,12,075 ਰੁਪਏ ਦਿਖਾਈ ਦੇ ਰਹੀ ਹੈ। ਹਾਲਾਂਕਿ ਇਹ ਉਤਪਾਦ ਹੁਣ ਭਾਰਤੀ ਸ਼ਹਿਰਾਂ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ, ਪਰ ਪੇਂਡੂ ਖੇਤਰਾਂ ਵਿੱਚ ਲੋਕ ਅਜੇ ਵੀ ਮੰਜੇ ਦੀ ਵਰਤੋਂ ਕਰਦੇ ਹਨ। ਅਮਰੀਕਾ 'ਚ ਇਸ ਦੀ ਕੀਮਤ ਇੰਨੀ ਜ਼ਿਆਦਾ ਹੋਣ ਦੇ ਬਾਵਜੂਦ ਲੋਕ ਇਸ ਨੂੰ ਤੁਰੰਤ ਖਰੀਦ ਰਹੇ ਹਨ ਅਤੇ ਈ-ਕਾਮਰਸ ਵੈੱਬਸਾਈਟ 'ਤੇ ਇਸਦੇ ਸਟਾਕ ਖਾਲੀ ਹੋ ਰਹੇ ਹਨ। ਜੇਕਰ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1.5 ਲੱਖ ਰੁਪਏ ਤੱਕ ਪਹੁੰਚ ਗਈ ਹੈ।
- Pakistan Update: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਗ੍ਰਿਫਤਾਰ
- Go First News: NCLT ਨੇ ਗੋ ਫਸਟ ਦੀ ਅਪੀਲ ਕੀਤੀ ਸਵੀਕਾਰ, ਕਰਮਚਾਰੀਆਂ ਨੂੰ ਛਾਂਟੀ ਤੋਂ ਦਿੱਤੀ ਰਾਹਤ
- Share Market Update: ਅਸਥਿਰ ਵਪਾਰ ਵਿੱਚ ਸ਼ੁਰੂਆਤੀ ਲਾਭ ਤੋਂ ਖੁੰਝਿਆ ਬਾਜ਼ਾਰ
ਰੰਗੀਨ ਮੰਜੇ ਦੀ ਕੀਮਤ:ਅਮਰੀਕੀ ਈ-ਕਾਮਰਸ ਵੈੱਬਸਾਈਟ Etsy 'ਤੇ ਰੰਗੀਨ ਮੰਜੇ ਦੀ ਕੀਮਤ ਹੋਰ ਵੀ ਜ਼ਿਆਦਾ ਹੈ। ਜੇਕਰ ਤੁਸੀਂ ਰੰਗੀਨ ਮੰਜੇ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 1,44,304 ਰੁਪਏ ਦੇਣੇ ਪੈਣਗੇ। ਇਸ ਨੂੰ ਪਲੇਟਫਾਰਮ 'ਤੇ ਰਵਾਇਤੀ ਭਾਰਤੀ ਮੰਜੇ ਦੇ ਨਾਂ 'ਤੇ ਵੇਚਿਆ ਜਾ ਰਿਹਾ ਹੈ ਅਤੇ ਸਾਧਾਰਨ ਦਿਖਣ ਵਾਲੇ ਮੰਜੇ ਦੀ ਕੀਮਤ 1,12,075 ਲੱਖ ਰੁਪਏ ਹੈ। ਵੈੱਬਸਾਈਟ 'ਤੇ ਇਸ ਮੰਜੇ ਦੇ ਕਈ ਰੰਗ ਵੀ ਉਪਲਬਧ ਹਨ। ਜੇ ਤੁਸੀਂ ਸੋਚਦੇ ਹੋ ਕਿ ਇੰਨਾ ਮਹਿੰਗਾ ਮੰਜਾਂ ਕੌਣ ਖਰੀਦੇਗਾ, ਤਾਂ ਦੱਸ ਦਈਏ ਕਿ ਇਨ੍ਹਾਂ ਮੰਜਿਆਂ ਨੂੰ ਖਰੀਦਣ ਲਈ ਖਰੀਦਦਾਰਾਂ ਦੀ ਭੀੜ ਲੱਗ ਚੁੱਕੀ ਹੈ ਅਤੇ ਸਟਾਕ ਤੇਜ਼ੀ ਨਾਲ ਖਾਲੀ ਹੋ ਰਹੇ ਹਨ।
ਜ਼ਿਆਦਾ ਕੀਮਤ ਹੋਣ ਦੇ ਬਾਵਜੂਦ ਵੀ ਲੋਕ ਖਰੀਦ ਰਹੇ ਮੰਜੇ:Etsy ਦੀ ਵੈੱਬਸਾਈਟ ਦਾ ਇੱਕ ਸਕਰੀਨ ਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜ਼ਿਆਦਾ ਕੀਮਤ ਹੋਣ ਦੇ ਬਾਵਜੂਦ ਲੋਕ ਇਸ ਮੰਜੇ ਨੂੰ ਤੁਰੰਤ ਲੈ ਰਹੇ ਹਨ। ਕੰਪਨੀ ਦੀ ਵੈੱਬਸਾਈਟ 'ਤੇ ਸਟਾਕ 'ਚ ਸਿਰਫ ਕੁਝ ਮੰਜੇ ਹੀ ਦਿਖਾਈ ਦੇ ਰਹੇ ਹਨ। ਇੱਥੇ ਘੱਟ ਸਟਾਕ ਦਾ ਮੈਸੇਜ ਵੀ ਦਿੱਤਾ ਗਿਆ ਹੈ। ਇਹ ਮੰਜਾਂ ਲੱਕੜ ਅਤੇ ਰੱਸੀ ਦਾ ਬਣਿਆ ਹੋਇਆ ਹੈ, ਜਿਸ ਦੀ ਚੌੜਾਈ 36 ਇੰਚ ਯਾਨੀ ਲਗਭਗ 3 ਫੁੱਟ ਅਤੇ ਲੰਬਾਈ 72 ਇੰਚ ਯਾਨੀ 6 ਫੁੱਟ ਅਤੇ ਉਚਾਈ 18 ਇੰਚ ਯਾਨੀ 2 ਫੁੱਟ ਹੈ।