ਚੰਡੀਗੜ੍ਹ (ਡੈਸਕ) :ਕੈਨੇਡਾ ਦੇ ਇਕ ਸੂਬੇ ਨੇ ਵੱਡਾ ਫੈਸਲਾ ਕੀਤਾ ਹੈ ਕਿ ਹੁਣ ਮੋਟਰਸਾਇਕਲ ਚਲਾਉਣ ਵਾਲੇ ਸਿੱਖਾਂ ਨੂੰ ਹੈਲਮੇਟ ਪਾਉਣ ਦੀ ਲੋੜ ਨਹੀਂ ਹੈ। ਇਹ ਫੈਸਲਾ ਕੈਨੇਡਾ ਦੇ ਸਸਕੈਚਵਨ ਸੂਬੇ ਦੀ ਸਰਕਾਰ ਨੇ ਕੀਤਾ ਹੈ। ਸੂਬੇ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਚੈਰਿਟੀ ਰਾਈਡ ਵਰਗੇ ਵਿਸ਼ੇਸ਼ ਸਮਾਗਮਾਂ ਦੌਰਾਨ ਹੈਲਮਟ ਪਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਇਹ ਅਸਥਾਈ ਛੋਟ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਿਕ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੀਜੈਂਡਰੀ ਸਿੱਖ ਰਾਈਡਰਜ਼ ਮੋਟਰਸਾਈਕਲ ਗਰੁੱਪ ਨੇ ਸਸਕੈਚਵਨ ਨੂੰ ਚੈਰੀਟੇਬਲ ਕੰਮਾਂ ਲਈ ਪੈਸਾ ਇਕੱਠਾ ਕਰਨ ਲਈ ਕੈਨੇਡਾ ਵਿੱਚ ਘੁੰਮਣ ਦੀ ਬੇਨਤੀ ਕੀਤੀ ਸੀ। ਇਸ ਲ਼ਈ ਉਨ੍ਹਾਂ ਇਹ ਮੰਗ ਕੀਤੀ ਸੀ ਕਿ ਇਸਦੀ ਇਜਾਜਤ ਦਿੱਤੀ ਜਾਵੇ ਅਤੇ ਆਪਣੇ ਫੈਸਲੇ ਉੱਤੇ ਵੀ ਵਿਚਾਰ ਕੀਤਾ ਜਾਵੇ। ਇਸਦੇ ਨਾਲ ਹੀ ਬਿਨਾਂ ਹੈਲਮੇਟ ਚੱਲਣ ਦੀ ਵੀ ਮਨਜੂਰੀ ਦਿੱਤੀ ਜਾਵੇ।
ਇੱਥੇ ਹੈ ਛੋਟ :ਇਹ ਵੀ ਯਾਦ ਰਹੇ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ, ਸਸਕੈਚਵਨ ਸੂਬਿਆਂ ਵਿੱਚ ਧਾਰਮਿਕ ਲੋੜਾਂ ਮੁਤਾਬਿਕ ਸਥਾਈ ਹੈਲਮੇਟ ਛੋਟਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਹ ਕਾਨੂੰਨ ਸਾਰੇ ਮੋਟਰਸਾਈਕਲ ਸਵਾਰਾਂ ਨੂੰ ਆਮ ਥਾਵਾਂ ਜਾਂ ਸੜਕਾਂ 'ਤੇ ਮੋਟਰਸਾਈਕਲ ਚਲਾਉਣ ਸਮੇਂ ਹੈਲਮੇਟ ਪਾਉਣ ਦੀ ਲੋੜ ਉੱਤੇ ਜੋਰ ਦਿੰਦਾ ਹੈ।
ਸਸਕੈਚਵਨ ਗਵਰਨਮੈਂਟ ਇੰਸ਼ੋਰੈਂਸ (SGI) ਲਈ ਜ਼ਿੰਮੇਵਾਰ ਮੰਤਰੀ, ਡੌਨ ਮੋਰਗਨ ਨੇ ਕਿਹਾ, “ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਹੈਲਮੇਟ ਜ਼ਰੂਰੀ ਹਨ। ਸਸਕੈਚਵਨ ਸਰਕਾਰ ਦੁਆਰਾ ਇੱਕ ਮੀਡੀਆ ਰੀਲੀਜ਼ ਦੇ ਅਨੁਸਾਰ, ਵਾਹਨ ਉਪਕਰਣ ਨਿਯਮਾਂ ਵਿੱਚ ਸੋਧਾਂ ਅਸਥਾਈ ਹੋਣਗੀਆਂ ਅਤੇ ਸਿੱਖ ਧਰਮ ਦੇ ਸਾਰੇ ਮੈਂਬਰਾਂ ਨੂੰ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ।ੋਟਾਂ ਨੂੰ SGI ਲਈ ਜ਼ਿੰਮੇਵਾਰ ਮੰਤਰੀ ਦੁਆਰਾ ਮਨਜ਼ੂਰੀ ਦੇਣੀ ਪਵੇਗੀ ਅਤੇ ਇਹ ਉਹਨਾਂ ਸਿੱਖਾਂ ਤੱਕ ਸੀਮਿਤ ਹੋਵੇਗੀ ਜੋ ਆਪਣੇ ਵਿਸ਼ਵਾਸ ਦੇ ਪ੍ਰਗਟਾਵੇ ਵਜੋਂ ਦਸਤਾਰ ਸਜਾਉਂਦੇ ਹਨ।