ਪੰਜਾਬ

punjab

ETV Bharat / international

ਅੱਤਵਾਦੀ ਫੰਡਿੰਗ 'ਤੇ ਲੱਗੇਗੀ ਰੋਕ, UNSC 'ਚ ਪ੍ਰਸਤਾਵ ਹੋਇਆ ਪਾਸ - bharatia janta party

ਅੱਤਵਾਦੀ ਸੰਗਠਨ ਨੂੰ ਫੰਡਿੰਗ ਕਰਨ ਵਾਲੇ ਦੇਸ਼ਾਂ ਦੇ ਖਿਲਾਫ਼ ਹੁਣ ਸੰਯੁਕਤ ਰਾਸ਼ਟਰ ਪੱਧਰ 'ਤੇ ਕਾਰਵਾਈ ਕੀਤੀ ਜਾਵੇਗੀ। में आतंकी फंडिंग पर प्रस्ताव पास, भारत ने पाकिस्तान को लताड़ा

ਫਾਈਲ ਫੋਟੋ।

By

Published : Mar 29, 2019, 6:33 PM IST

ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਮੇਟੀ(UNSC) ਵਿੱਚ ਅੱਤਵਾਦੀ ਸੰਗਠਨਾਂ ਨੂੰ ਮਿਲਣ ਵਾਲੀ ਫੰਡਿੰਗ ਉੱਤੇ ਰੋਕ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ।

ਪ੍ਰਸਤਾਵ ਦੌਰਾਨ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਵੀ ਕੀਤੀ ਗਈ ਹੈ। ਇਸ ਪ੍ਰਸਤਾਵ ਦੇ ਪਾਸ ਹੁੰਦੇ ਹੀ ਭਾਰਤ ਦੀਆਂ ਅੱਤਵਾਦ ਉੱਤੇ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬੀ ਮਿਲ ਗਈ ਹੈ। ਇਸ ਦੇ ਨਾਲ ਹੀ
ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤਿਨਿਧੀ ਸੈਯਦ ਅਕਬਰੂਦੀਨ ਨੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।

ਸੈਯਦ ਅਕਬਰੂਦੀਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਲੋਂ ਪਾਸ ਕੀਤੇ ਗਏ ਪ੍ਰਸਤਾਵ ਨਾਲ ਅੱਤਵਾਦੀ ਫੰਡਿੰਗ 'ਤੇ ਰੋਕ ਲੱਗ ਸਕੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਵੀ ਦੇਸ਼ ਅੱਤਵਾਦੀਆਂ ਨੂੰ ਸ਼ੈਅ ਦੇ ਰਹੇ ਹਨ, ਉਹ ਲਗਾਤਾਰ ਇਸਦੀ ਉਲੰਘਣਾ ਕਰ ਰਹੇ ਹਨ।

ABOUT THE AUTHOR

...view details