ਬ੍ਰਾਊਨਸਵਿਲੇ : ਟੈਕਸਾਸ ਦੇ ਸਰਹੱਦੀ ਸ਼ਹਿਰ ਬ੍ਰਾਊਨਸਵਿਲੇ 'ਚ ਐਤਵਾਰ ਨੂੰ ਇਕ SUV ਨੇ ਬੱਸ ਸਟਾਪ ਉਤੇ ਭੀੜ ਵਿੱਚ ਸ਼ਾਮਲ ਕਈ ਲੋਕਾਂ ਨੂੰ ਦਰੜਿਆ ਹੈ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 10 ਜ਼ਖਮੀ ਹੋ ਗਏ। ਪੀੜਤ ਆਸਰਾ ਦੇ ਬਾਹਰ ਸਿਟੀ ਬੱਸ ਸਟਾਪ 'ਤੇ ਉਡੀਕ ਕਰ ਰਹੇ ਸਨ। ਵਿਕਟਰ ਮਾਲਡੋਨਾਡੋ, ਐਨਰੀਕ ਸੈਨ ਪੇਡਰੋ ਓਜ਼ਾਨਮ ਸੈਂਟਰ ਦੇ ਸ਼ੈਲਟਰ ਡਾਇਰੈਕਟਰ ਨੇ ਕਿਹਾ ਕਿ ਉਸ ਨੇ ਹਾਦਸੇ ਬਾਰੇ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਸਵੇਰੇ ਆਸਰਾ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ।
ਜਾਂਚ ਅਧਿਕਾਰੀ ਦਾ ਬਿਆਨ :ਮਾਲਡੋਨਾਡੋ ਨੇ ਕਿਹਾ, "ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਐਸਯੂਵੀ ਗੱਡੀ ਬੱਸ ਸਟਾਪ ਉਤੇ ਖੜ੍ਹੇ ਲੋਕਾਂ ਨੂੰ ਦਰੜਦੀ ਕਰੀਬ 200 ਫੁੱਟ ਤਕ ਨਾਲ ਲੈ ਗਈ। ਮਾਲਡੋਨਾਡੋ ਨੇ ਦੱਸਿਆ ਕਿ ਬੱਸ ਸਟਾਪ ਉਤੇ ਕੋਈ ਬੈਂਚ ਨਹੀਂ ਸੀ, ਲੋਕ ਬਾਹਰ ਖੜ੍ਹੇ ਹੋ ਕੇ ਬੱਸ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਪੀੜਤ ਵੇਨੇਜ਼ੁਏਲਾ ਦੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਐਸਯੂਵੀ ਗੱਡੀ ਪਲਟ ਗਈ ਤੇ ਕਰੀਬ 200 ਫੁੱਟ ਦੂਰ ਜਾ ਕੇ ਰੁਕੀ।"
- Amritsar Blast : ਅੰਮ੍ਰਿਤਸਰ 'ਚ ਮੁੜ ਹੋਇਆ ਧਮਾਕਾ, ਪੁਲਿਸ ਕਮਿਸ਼ਨਰ ਮੌਕੇ ਉੱਤੇ ਪਹੁੰਚੇ
- Amritsar Crime: ਗੁਰੂ ਨਗਰੀ ਵਿੱਚ ਦੇਰ ਰਾਤ ਚੱਲੀ ਗੋਲੀ, ਪੇਸ਼ੇ ਵਜੋਂ ਵਕੀਲ ਵਿਅਕਤੀ ਦਾ ਕਤਲ
- ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਰੋ-ਰੋ ਕੇ ਨਸ਼ਰ ਕੀਤੇ ਮੁਲਜ਼ਮਾਂ ਦੇ ਨਾਂ, ਫਿਰ ਭਰਾ ਨੂੰ ਵੀਡੀਓ ਭੇਜ ਕੇ ਮਾਰ ਦਿੱਤੀ ਨਹਿਰ 'ਚ ਛਾਲ
ਹਾਦਸੇ ਪਿੱਛੇ ਤਿੰਨ ਕਾਰਨਾਂ ਦਾ ਸ਼ੱਕ ਜਤਾਇਆ :ਮਾਲਡੋਨਾਡੋ ਨੇ ਦੱਸਿਆ ਕਿ ਬੱਸ ਸਟੈਂਡ 'ਤੇ ਖੜ੍ਹੇ ਲੋਕਾਂ ਤੋਂ ਇਲਾਵਾ ਕਰੀਬ 30 ਫੁੱਟ ਦੂਰ ਫੁੱਟਪਾਥ 'ਤੇ ਪੈਦਲ ਜਾ ਰਹੇ ਕੁਝ ਲੋਕ ਵੀ ਇਸ ਦੀ ਲਪੇਟ 'ਚ ਆ ਗਏ। ਬ੍ਰਾਊਨਸਵਿਲੇ ਪੁਲਿਸ ਦੇ ਜਾਂਚ ਅਧਿਕਾਰੀ ਮਾਰਟਿਨ ਸੈਂਡੋਵਾਲ ਨੇ ਦੱਸਿਆ ਕਿ ਹਾਦਸਾ ਸਵੇਰੇ 8:30 ਵਜੇ ਦੇ ਕਰੀਬ ਵਾਪਰਿਆ ਅਤੇ ਪੁਲਿਸ ਨੂੰ ਇਹ ਨਹੀਂ ਪਤਾ ਕਿ ਡਰਾਈਵਰ ਨੇ ਜਾਣਬੁੱਝ ਕੇ ਲੋਕਾਂ ਨੂੰ ਟੱਕਰ ਮਾਰੀ ਹੈ ਜਾਂ ਫਿਰ ਇਹ ਇਕ ਹਾਦਸਾ ਹੈ। ਇਸ ਹਾਦਸੇ ਪਿੱਛੇ ਤਿੰਨ ਕਾਰਨਾਂ ਦਾ ਸ਼ੱਕ ਜਤਾਇਆ ਗਿਆ ਹੈ, ਜਿਸ ਵਿੱਚ ਇੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੋ ਸਕਦੀ ਹੈ, ਦੂਜਾ ਡਰਾਈਵਰ ਵੱਲੋਂ ਜਾਣਬੁੱਝ ਕੇ ਟੱਕਰ ਮਾਰੀ ਗਈ ਹੋ ਸਕਦੀ ਹੈ ਅਤੇ ਤੀਜਾ ਹਾਦਸਾ ਹੋ ਸਕਦਾ ਹੈ।
ਹਾਦਸੇ ਵਿੱਚ ਡਰਾਈਵਰ ਵੀ ਜ਼ਖਮੀ :ਇਸ ਹਾਦਸੇ 'ਚ SUV ਡਰਾਈਵਰ ਵੀ ਜ਼ਖਮੀ ਹੋ ਗਿਆ ਹੈ, ਉਸ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਡਰਾਈਵਰ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਘਟਨਾ ਦੇ ਸਮੇਂ ਉਸ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ।