ਹਿਊਸਟਨ: ਅਮਰੀਕਾ ਦੇ ਇਤਿਹਾਸ ਵਿੱਚ ਸਕੂਲ ਵਿੱਚ ਗੋਲੀਬਾਰੀ ਦੀ ਸਭ ਤੋਂ ਭਿਆਨਕ ਘਟਨਾ ਸਾਹਮਣੇ ਆਈ ਹੈ। ਇੱਥੇ ਟੈਕਸਾਸ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਬੰਦੂਕਧਾਰੀ ਨੇ 18 ਬੱਚਿਆਂ ਸਮੇਤ 21 ਲੋਕਾਂ ਦੀ ਹੱਤਿਆ ਕਰ (18 children and 3 adults killed in Texas school shooting) ਦਿੱਤੀ। ਹਮਲੇ 'ਚ ਕਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਦੀ ਗੋਲੀਬਾਰੀ ਵਿੱਚ ਹਮਲਾਵਰ ਵੀ ਮਾਰਿਆ ਗਿਆ। ਮੰਗਲਵਾਰ ਸਵੇਰੇ ਕਰੀਬ 11.30 ਵਜੇ ਸੈਨ ਐਂਟੋਨੀਓ ਤੋਂ 134 ਕਿਲੋਮੀਟਰ ਦੂਰ ਟੈਕਸਾਸ ਦੇ ਉਵਾਲਡੇ ਦੇ ਰੋਬ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਾਤਲ ਦੀ ਪਛਾਣ ਸਲਵਾਡੋਰ ਰਾਮੋਸ ਵਜੋਂ ਕੀਤੀ ਹੈ। ਸਲਵਾਡੋਰ ਰਾਮੋਸ ਉਸੇ ਇਲਾਕੇ ਦਾ ਵਸਨੀਕ ਸੀ ਜਿੱਥੇ ਸਕੂਲ ਸਥਿਤ ਹੈ। ਉਸ ਨੇ ਗੋਲੀ ਕਿਉਂ ਚਲਾਈ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਐਬੋਟ ਨੇ ਕਿਹਾ ਕਿ ਪਹਿਲਾਂ ਉਸ ਨੇ ਭਿਆਨਕ ਤਰੀਕੇ ਨਾਲ ਗੋਲੀਬਾਰੀ ਕੀਤੀ ਸੀ ਜਿਸ ਵਿਚ 14 ਬੱਚੇ ਅਤੇ ਇਕ ਅਧਿਆਪਕ ਮਾਰੇ ਗਏ ਸਨ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ। ਮਰਨ ਵਾਲਿਆਂ ਵਿੱਚ 18 ਬੱਚੇ ਵੀ ਸ਼ਾਮਲ ਹਨ।
ਇਹ ਵੀ ਪੜੋ:ਪ੍ਰਧਾਨ ਮੰਤਰੀ ਮੋਦੀ ਕਵਾਡ ਸਿਖਰ ਸੰਮੇਲਨ 'ਚ ਸ਼ਾਮਿਲ ਹੋਣ ਲਈ ਦੋ ਰੋਜ਼ਾ ਦੌਰੇ 'ਤੇ ਪਹੁੰਚੇ ਜਾਪਾਨ
ਸ਼ੂਟਰ ਇੱਕ ਅਰਧ-ਆਟੋਮੈਟਿਕ ਰਾਈਫਲ ਨਾਲ ਲੈਸ ਸੀ:ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਾਮੋਸ ਇੱਕ ਹੈਂਡਗਨ ਅਤੇ ਇੱਕ ਏਆਰ-15 ਅਰਧ-ਆਟੋਮੈਟਿਕ ਰਾਈਫਲ ਨਾਲ ਲੈਸ ਸੀ। ਸ਼ੂਟਰ ਕੋਲ ਉੱਚ ਸਮਰੱਥਾ ਵਾਲੇ ਮੈਗਜ਼ੀਨ ਵੀ ਸਨ। ਸਕੂਲ ਦੀ ਵੈੱਬਸਾਈਟ ਮੁਤਾਬਕ ਮਾਰੇ ਗਏ ਵਿਦਿਆਰਥੀਆਂ ਦੀ ਉਮਰ 5 ਤੋਂ 11 ਸਾਲ ਦਰਮਿਆਨ ਹੈ। ਉਵਾਲਡੇ ਦੇ ਪੁਲਿਸ ਮੁਖੀ ਉਵਾਲਡੇ ਪੀਟ ਅਰੇਡੋਂਡੋ ਨੇ ਕਿਹਾ: “ਅੱਜ ਸਵੇਰੇ ਲਗਭਗ 11:32 ਵਜੇ ਰੌਬ ਦੇ ਐਲੀਮੈਂਟਰੀ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ।