ਪੰਜਾਬ

punjab

ETV Bharat / international

ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੇ ਸਿੰਗਾਪੁਰ 'ਚ ਦਿੱਤਾ ਅਸਤੀਫਾ - SRI LANKA PRESIDENT

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਅੱਜ ਮਾਲਦੀਵ ਤੋਂ ਸਾਊਦੀ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਸਿੰਗਾਪੁਰ ਪਹੁੰਚਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਸ਼੍ਰੀਲੰਕਾ ਦੇ ਸਪੀਕਰ ਦਫਤਰ ਨੇ ਕੀਤੀ ਹੈ।

ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੇ ਸਿੰਗਾਪੁਰ 'ਚ ਦਿੱਤਾ ਅਸਤੀਫਾ
ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੇ ਸਿੰਗਾਪੁਰ 'ਚ ਦਿੱਤਾ ਅਸਤੀਫਾ

By

Published : Jul 15, 2022, 7:03 AM IST

ਨਵੀਂ ਦਿੱਲੀ:ਭਾਰੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਦੇਸ਼ ਛੱਡ ਕੇ ਭੱਜੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅਸਤੀਫ਼ਾ ਦੇ ਦਿੱਤਾ ਹੈ। ਰਾਜਪਕਸ਼ੇ ਨੇ ਵੀਰਵਾਰ ਨੂੰ ਆਪਣਾ ਅਸਤੀਫਾ ਈ-ਮੇਲ ਰਾਹੀਂ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਦੇ ਦਫਤਰ ਨੂੰ ਭੇਜਿਆ, ਜੋ ਸ਼ੁੱਕਰਵਾਰ ਨੂੰ ਰਸਮੀ ਐਲਾਨ ਕਰਨ ਤੋਂ ਪਹਿਲਾਂ ਦਸਤਾਵੇਜ਼ ਦੀ ਵੈਧਤਾ ਦੀ ਜਾਂਚ ਕਰ ਰਿਹਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜੋ:Weather Report: ਪੰਜਾਬ ’ਚ ਅੱਜ ਫੇਰ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ਸਪੀਕਰ ਦੇ ਮੀਡੀਆ ਸਕੱਤਰ ਇੰਦੁਨੀਲ ਅਭੈਵਰਧਨੇ ਨੇ ਕਿਹਾ ਕਿ ਰਾਸ਼ਟਰਪਤੀ ਰਾਜਪਕਸ਼ੇ ਦਾ ਅਸਤੀਫਾ ਪੱਤਰ ਸਿੰਗਾਪੁਰ ਸਥਿਤ ਸ਼੍ਰੀਲੰਕਾ ਹਾਈ ਕਮਿਸ਼ਨ ਨੂੰ ਮਿਲ ਗਿਆ ਹੈ। ਉਨ੍ਹਾਂ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ, "ਸਪੀਕਰ ਚਾਹੁੰਦਾ ਹੈ ਕਿ ਪੁਸ਼ਟੀ ਪ੍ਰਕਿਰਿਆ ਅਤੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕੱਲ੍ਹ (ਸ਼ੁੱਕਰਵਾਰ) ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇ।" ਸੂਤਰਾਂ ਨੇ ਕਿਹਾ ਕਿ ਸਪੀਕਰ ਅਸਲ ਦਸਤਖਤ ਦੇਖਣਾ ਚਾਹੁੰਦਾ ਹੈ।

ਇਸ ਤੋਂ ਪਹਿਲਾਂ, ਇੱਕ ਅਸਾਧਾਰਨ ਕਦਮ ਵਿੱਚ, ਮਾਲਦੀਵ ਦੀ ਸੰਸਦ (ਮਜਲਿਸ) ਦੇ ਸਪੀਕਰ ਮੁਹੰਮਦ ਨਸ਼ੀਦ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ਸੰਕਟਗ੍ਰਸਤ ਦੇਸ਼ ਅੱਗੇ ਵਧ ਸਕਦਾ ਹੈ। ਉਨ੍ਹਾਂ ਨੇ ਟਵੀਟ ਕੀਤਾ, "ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅਸਤੀਫਾ ਦੇ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਸ਼੍ਰੀਲੰਕਾ ਹੁਣ ਅੱਗੇ ਵਧ ਸਕਦਾ ਹੈ।

ਮੇਰਾ ਮੰਨਣਾ ਹੈ ਕਿ ਜੇਕਰ ਰਾਸ਼ਟਰਪਤੀ ਸ਼੍ਰੀਲੰਕਾ ਵਿਚ ਰਹਿੰਦੇ ਤਾਂ ਅਸਤੀਫਾ ਨਾ ਦਿੰਦੇ, ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ। ਮੈਂ ਮਾਲਦੀਵ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਾ ਹਾਂ। ਮੇਰੀਆਂ ਸ਼ੁੱਭਕਾਮਨਾਵਾਂ ਸ਼੍ਰੀਲੰਕਾ ਦੇ ਲੋਕਾਂ ਨਾਲ ਹਨ।''

ਜ਼ਿਕਰਯੋਗ ਹੈ ਕਿ ਰਾਜਪਕਸ਼ੇ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਹ 13 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ ਇਹ ਐਲਾਨ ਦੇਸ਼ ਵਿੱਚ ਬੇਮਿਸਾਲ ਆਰਥਿਕ ਸੰਕਟ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਣ ਤੋਂ ਬਾਅਦ ਕੀਤਾ। ਹਾਲਾਂਕਿ, ਉਹ ਅਹੁਦੇ ਤੋਂ ਅਸਤੀਫਾ ਦਿੱਤੇ ਬਿਨਾਂ ਬੁੱਧਵਾਰ ਨੂੰ ਮਾਲਦੀਵ ਲਈ ਰਵਾਨਾ ਹੋ ਗਏ ਅਤੇ ਉਥੋਂ ਵੀਰਵਾਰ ਨੂੰ ਸਿੰਗਾਪੁਰ ਪਹੁੰਚੇ। ਕੋਲੰਬੋ ਗਜ਼ਟ ਦੀ ਖਬਰ ਮੁਤਾਬਕ ਰਾਜਪਕਸ਼ੇ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਰਾਸ਼ਟਰਪਤੀ ਹੋਣਗੇ। ਵਿਕਰਮਸਿੰਘੇ ਇਸ ਸਮੇਂ ਕਾਰਜਕਾਰੀ ਰਾਸ਼ਟਰਪਤੀ ਹਨ।

ਇਹ ਵੀ ਪੜੋ:ਸ਼੍ਰੀਲੰਕਾ ਨੇ ਹਟਾਇਆ ਕਰਫਿਊ, ਰਾਜਪਕਸ਼ੇ ਦੇ ਅਸਤੀਫੇ ਦਾ ਕੋਈ ਸੰਕੇਤ ਨਹੀਂ

ABOUT THE AUTHOR

...view details