ਪੰਜਾਬ

punjab

ETV Bharat / international

ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਲਾਹ ਦਿੱਤੀ ਪੱਗ, ਵਾਲਾਂ ਤੋਂ ਫੜ੍ਹ ਕੇ ਖਿੱਚਿਆ

ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਬਦਮਾਸ਼ਾਂ ਨੇ ਹਮਲਾ ਕਰਕੇ ਉਸ ਦੀ ਪੱਗ ਲਾਹ ਦਿੱਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਉਸ ਦੇ ਵਾਲ ਖਿੱਚਦੇ ਹੋਏ ਉਸ ਦੀ ਕੁੱਟਮਾਰ ਵੀ ਕੀਤੀ। ਇਸ ਤੋਂ ਇਲਾਵਾ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਵਿੱਚ ਗੁੱਸਾ ਵੇਖਿਆ ਜਾ ਰਿਹਾ ਹੈ।

SIKH STUDENT ATTACKED IN CANADA STRIPPED OF TURBAN PULLED BY HAIR
ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਲਾਹ ਦਿੱਤੀ ਪੱਗ, ਵਾਲਾਂ ਤੋਂ ਫੜ੍ਹ ਕੇ ਖਿੱਚਿਆ

By

Published : Mar 20, 2023, 7:37 PM IST

ਟੋਰਾਂਟੋ:ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ 21 ਸਾਲ ਦੇ ਸਿੱਖ ਵਿਦਿਆਰਥੀ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੀ ਪੱਗ ਲਾਹ ਦਿੱਤੀ ਅਤੇ ਵਾਲਾਂ ਤੋਂ ਘਸੀਟ ਕੇ ਸੜਕ ਦੇ ਕਿਨਾਰੇ ਲੈ ਗਏ, ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 'ਸੀ.ਟੀ.ਵੀ.' ਦੀ ਖਬਰ ਮੁਤਾਬਕ ਗਗਨਦੀਪ ਸਿੰਘ 'ਤੇ ਸ਼ੁੱਕਰਵਾਰ ਰਾਤ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਘਰ ਪਰਤ ਰਿਹਾ ਸੀ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਸ ਨੂੰ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਅਤੇ ਉਹ ਗਗਨਦੀਪ ਨੂੰ ਮਿਲਣ ਲਈ ਗਈ। ਉਸ ਨੇ ਨਿਊਜ਼ ਚੈਨਲ ਨੂੰ ਦੱਸਿਆ, "ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਹ ਆਪਣਾ ਮੂੰਹ ਵੀ ਨਹੀਂ ਖੋਲ੍ਹ ਸਕਿਆ।"

ਸਿੰਘ ਨੇ ਦੱਸਿਆ ਕਿ ਗਗਨਦੀਪ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਕਾਫੀ ਦਰਦ 'ਚ ਸੀ। ਕੌਂਸਲਰ ਨੇ ਦੱਸਿਆ ਕਿ ਗਗਨਦੀਪ ਰਾਤ ਕਰੀਬ 10.30 ਵਜੇ ਕਰਿਆਨੇ ਦੀ ਖਰੀਦਦਾਰੀ ਕਰਕੇ ਘਰ ਜਾ ਰਿਹਾ ਸੀ ਤਾਂ ਬੱਸ ਵਿੱਚ ਸਵਾਰ 12-15 ਨੌਜਵਾਨ ਆ ਗਏ। ਉਸ ਨੇ ਕਿਹਾ, "ਉਨ੍ਹਾਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਵੱਲ 'ਵਿੱਗ' ਸੁੱਟ ਦਿੱਤਾ। ਵਿਦਿਆਰਥੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਤੰਗ ਨਾ ਕਰਨ, ਨਹੀਂ ਤਾਂ ਉਹ ਪੁਲਿਸ ਨੂੰ ਬੁਲਾਵੇਗਾ ਪਰ, ਉਹ ਨਹੀਂ ਰੁਕੇ ਅਤੇ ਉਸ ਨੂੰ ਤੰਗ ਕਰਦੇ ਰਹੇ।" ਇਸ ਤੋਂ ਬਾਅਦ ਗਗਨਦੀਪ ਬੱਸ ਤੋਂ ਹੇਠਾਂ ਉਤਰ ਗਿਆ।

ਉਸ ਨੇ ਕਿਹਾ, "ਉਹ ਵੀ ਉਸ ਦੇ ਪਿੱਛੇ ਹੇਠਾਂ ਉਤਰ ਗਏ ਅਤੇ ਬੱਸ ਦੇ ਜਾਣ ਦਾ ਇੰਤਜ਼ਾਰ ਕਰਨ ਲੱਗੇ। ਫਿਰ ਉਨ੍ਹਾਂ ਨੇ ਉਸ 'ਤੇ ਹਮਲਾ ਕੀਤਾ, ਉਸ ਦੇ ਚਿਹਰੇ, ਪੇਟ, ਬਾਹਾਂ ਅਤੇ ਲੱਤਾਂ 'ਤੇ ਮਾਰਿਆ, ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਵਾਲਾਂ ਤੋਂ ਘਸੀਟਿਆ।" ਉਸ ਨੂੰ ਬਾਹਰ ਕੱਢ ਕੇ ਸੜਕ ਦੇ ਕਿਨਾਰੇ ਗੰਦੀ ਬਰਫ਼ ਉੱਤੇ ਸੁੱਟ ਦਿੱਤਾ।" ਹਮਲਾਵਰ ਉਸ ਦੀ ਪੱਗ ਵੀ ਆਪਣੇ ਨਾਲ ਲੈ ਗਏ। ਹੋਸ਼ ਆਉਣ 'ਤੇ ਗਗਨਦੀਪ ਨੇ ਆਪਣੇ ਦੋਸਤ ਨੂੰ ਫ਼ੋਨ ਕੀਤਾ। ਮੋਹਿਨੀ ਸਿੰਘ ਨੇ ਦੱਸਿਆ ਕਿ ਗਗਨਦੀਪ ਦੇ ਦੋਸਤ ਅਤੇ ਅੰਤਰਰਾਸ਼ਟਰੀ ਸਾਥੀ ਵਿਦਿਆਰਥੀ ਹਮਲੇ ਤੋਂ ਬਹੁਤ ਪਰੇਸ਼ਾਨ ਅਤੇ ਡਰੇ ਹੋਏ ਹਨ। ਐਤਵਾਰ ਨੂੰ ਬੱਸ ਸਟਾਪ 'ਤੇ ਮੀਟਿੰਗ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਆਪਣੇ ਸੁਰੱਖਿਆ ਮੁੱਦਿਆਂ ਨੂੰ ਇਕ-ਦੂਜੇ ਨਾਲ ਸਾਂਝਾ ਕੀਤਾ। ਸਿੰਘ ਨੇ ਕਿਹਾ ਕਿ ਗਗਨਦੀਪ ਦਾ ਸਿੱਖ ਅਤੇ ਭਾਰਤੀ ਹੋਣਾ ਯਕੀਨੀ ਤੌਰ 'ਤੇ ਉਸ 'ਤੇ ਹਮਲੇ ਦਾ ਕਾਰਨ ਸੀ। ਇੱਕ ਬਿਆਨ ਵਿੱਚ, ਕੇਲੋਨਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਜਾਂਚ ਦੀ ਪੁਸ਼ਟੀ ਕੀਤੀ ਹੈ। ਕਾਂਸਟੇਬਲ ਮਾਈਕ ਡੇਲਾ-ਪੌਲਰ ਨੇ ਕਿਹਾ, "ਕੇਲੋਨਾ ਆਰਸੀਐਮਪੀ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਲੈ ਕੇ ਚਿੰਤਤ ਹੈ।"

ਇਹ ਵੀ ਪੜ੍ਹੋ:ਲੰਡਨ 'ਚ ਤਿਰੰਗੇ ਦੇ ਅਪਮਾਨ ਨੂੰ ਲੈ ਕੇ ਦਿੱਲੀ 'ਚ ਸਿੱਖ ਸਮਾਜ ਭੜਕਿਆ, ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ

ABOUT THE AUTHOR

...view details