ਵਾਸ਼ਿੰਗਟਨ:ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਹੁਣ ਅਮਰੀਕਾ ਦੇ ਮੈਕਸੀਕਨ ਸਿਟੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਸਿਟੀ ਹਾਲ 'ਚ ਗੋਲੀਬਾਰੀ ਹੋਈ ਹੈ, ਜਿਸ 'ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਮੇਅਰ ਵੀ ਸ਼ਾਮਲ ਹੈ।
ਅਮਰੀਕਾ ਦੇ ਮੈਕਸੀਕਨ ਸਿਟੀ ਹਾਲ ਵਿੱਚ ਗੋਲੀਬਾਰੀ, ਮੇਅਰ ਸਮੇਤ ਘੱਟੋ ਘੱਟ 18 ਲੋਕਾਂ ਦੀ ਮੌਤ - ਅਮਰੀਕਾ ਦੇ ਮੈਕਸੀਕਨ ਸਿਟੀ
ਅਮਰੀਕਾ ਦੇ ਮੈਕਸੀਕਨ ਸਿਟੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਸਿਟੀ ਹਾਲ ਵਿੱਚ ਇੱਕ ਸਮੂਹਿਕ ਗੋਲੀਬਾਰੀ ਹੋਈ ਹੈ ਜਿਸ ਵਿੱਚ ਘੱਟੋ-ਘੱਟ 18 ਲੋਕ ਮਾਰੇ ਗਏ ਹਨ।
ਰਿਪੋਰਟਾਂ ਮੁਤਾਬਿਕ ਮੈਕਸੀਕਨ ਸਿਟੀ ਹਾਲ 'ਚ ਇਕ ਸਮਾਗਮ ਚੱਲ ਰਿਹਾ ਸੀ, ਜਿਸ ਦੌਰਾਨ ਇਕ ਅਣਪਛਾਤਾ ਵਿਅਕਤੀ ਹਾਲ 'ਚ ਦਾਖਲ ਹੋਇਆ ਅਤੇ ਕੁਝ ਸਕਿੰਟਾਂ ਲਈ ਇੰਤਜ਼ਾਰ ਕੀਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮੇਅਰ ਤੋਂ ਇਲਾਵਾ ਉਸ ਦੇ ਪਿਤਾ, ਸਾਬਕਾ ਮੇਅਰ ਅਤੇ ਮਿਊਂਸੀਪਲ ਪੁਲਿਸ ਦੇ ਅਧਿਕਾਰੀ ਵੀ ਮਾਰੇ ਗਏ ਸਨ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਤਣਾਅ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜੋ:ਅਫਗਾਨਿਸਤਾਨ ਵਿੱਚ ਲਾਪਤਾ ਅਮਰੀਕੀ ਨਾਗਰਿਕ ਦੇ ਪਰਿਵਾਰ ਦਾ ਦਾਅਵਾ, ਤਾਲਿਬਾਨ ਨੇ ਕੀਤਾ ਹੈ ਕੈਦ: ਰਿਪੋਰਟ