ਅਬੂਜਾ: ਨਾਈਜੀਰੀਆ ਦੇ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 103 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਤੇ ਸਵਾਰ ਜ਼ਿਆਦਾਤਰ ਲੋਕ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਏ ਮਹਿਮਾਨ ਸਨ, ਜੋ ਕਿ ਭਾਰੀ ਬਰਸਾਤ ਕਾਰਨ ਸੜਕ ਦੇ ਬੰਦ ਹੋਣ ਕਾਰਨ ਪਿੰਡ ਵਿੱਚ ਫਸੇ ਹੋਏ ਸਨ। ਮੀਡੀਆ ਏਜੰਸੀ ਨੇ ਇੱਕ ਸਥਾਨਕ ਮੁਖੀ ਦੇ ਹਵਾਲੇ ਨਾਲ ਕਿਹਾ ਕਿ ਕਿਸ਼ਤੀ ਵਿੱਚ ਕਰੀਬ 300 ਲੋਕ ਸਵਾਰ ਸਨ। ਇਹ ਹਾਦਸਾ ਦਰੱਖਤ ਦੇ ਤਣੇ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ। ਹਾਦਸੇ ਦਾ ਸਮਾਂ (ਸਥਾਨਕ ਸਮੇਂ ਮੁਤਾਬਕ) ਸੋਮਵਾਰ ਤੜਕੇ ਦੱਸਿਆ ਜਾ ਰਿਹਾ ਹੈ।
ਮੀਂਹ ਕਾਰਨ ਸੜਕੀ ਰਸਤਾ ਬੰਦ: ਇਹ ਹਾਦਸਾ ਨਾਈਜੀਰੀਆ ਦੇ ਉੱਤਰੀ-ਕੇਂਦਰੀ ਕਵਾਰਾ ਰਾਜ ਦੇ ਪਟੀਗੀ ਜ਼ਿਲ੍ਹੇ ਦੇ ਕਪਾਡਾ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਸਾਤ ਕਾਰਨ ਸੜਕ ਦੇ ਬੰਦ ਹੋਣ ਕਾਰਨ ਲੋਕ ਆਉਣ-ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਹਨ। ਇੱਕ ਸਥਾਨਕ ਸੂਤਰ ਦੇ ਅਨੁਸਾਰ, ਵਿਆਹ ਸਮਾਗਮ ਵਿੱਚ ਫਸੇ ਹੋਏ ਮਹਿਮਾਨਾਂ ਵਿੱਚੋਂ ਕੁਝ ਨਾਈਜਰ ਰਾਜ ਦੇ ਇਗਬੋਤੀ ਪਿੰਡ ਤੋਂ ਨਦੀ ਪਾਰ ਕਰ ਰਹੇ ਸਨ। ਸੂਤਰ ਮੁਤਾਬਕ ਹਾਦਸਾਗ੍ਰਸਤ ਕਿਸ਼ਤੀ ਵੱਡੀ ਸੀ। ਕਿਸ਼ਤੀ 'ਤੇ ਘੱਟੋ-ਘੱਟ 300 ਲੋਕ ਸਵਾਰ ਸਨ, ਜਿਨ੍ਹਾਂ 'ਚ ਵਿਆਹ ਸਮਾਗਮ ਲਈ ਆਏ ਮਹਿਮਾਨ ਵੀ ਸ਼ਾਮਲ ਸਨ, ਜਿਸ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਮਰਦ-ਔਰਤਾਂ ਸ਼ਾਮਲ ਹੋਏ।