ਮੈਡ੍ਰਿਡ: ਸਪੇਨ ਵਿੱਚ ਕ੍ਰਿਸਮਿਸ ਦੀ ਸ਼ਾਮ ਨੂੰ ਇੱਕ ਪੁਲ ਤੋਂ ਬੱਸ ਦੇ ਨਦੀ ਵਿੱਚ ਡਿੱਗਣ ਕਾਰਨ ਛੇ ਯਾਤਰੀਆਂ ਦੀ ਮੌਤ ਹੋ (Spain road accident) ਗਈ। ਜਦੋਂਕਿ ਬੱਸ ਦਾ ਡਰਾਈਵਰ ਅਤੇ ਇੱਕ ਹੋਰ ਸਵਾਰੀ ਗੰਭੀਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਪੇਨ ਦੇ ਅਧਿਕਾਰੀਆਂ ਨੇ (bus plunges into river) ਦਿੱਤੀ। ਬੱਸ ਦੇ ਰੇਜ਼ ਨਦੀ 'ਚ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਬਚਾਅ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਸਵਾਰੀਆਂ ਨੂੰ ਬਾਹਰ ਕੱਢਿਆ। ਅੱਧੀ ਡੁੱਬੀ ਬੱਸ ਦੀ ਨੀਲੀ ਛੱਤ ਨਦੀ ਵਿੱਚ ਸਾਫ਼ ਦਿਖਾਈ ਦੇ ਰਹੀ ਸੀ, ਜੋ ਪੁਲ ਤੋਂ ਕਰੀਬ 30 ਮੀਟਰ (100 ਫੁੱਟ) ਹੇਠਾਂ ਸੀ।
ਇਹ ਵੀ ਪੜੋ:ਅਮਰੀਕਾ 'ਚ ਬਰਫੀਲੇ ਤੂਫਾਨ ਨੇ ਮਚਾਈ ਤਬਾਹੀ, 29 ਲੋਕਾਂ ਦੀ ਮੌਤ