ਵਾਸ਼ਿੰਗਟਨ: ਈਰਾਨ ਜਲਦ ਹੀ ਸਾਊਦੀ ਅਰਬ ਉੱਤੇ ਹਮਲਾ ਕਰ (Iran can attack Saudi Arabia) ਸਕਦਾ ਹੈ। ਇਹ ਖੁਫੀਆ ਰਿਪੋਰਟ ਸਾਊਦੀ ਅਰਬ ਨੇ ਅਮਰੀਕਾ ਨਾਲ ਸਾਂਝੀ (Intelligence report shared by Saudi with America) ਕੀਤੀ ਹੈ। ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਖਾੜੀ ਦੇਸ਼ਾਂ 'ਚ ਮੌਜੂਦ ਅਮਰੀਕੀ ਫੌਜ ਨੂੰ ਹਾਈ ਅਲਰਟ ਉੱਤੇ ਕਰ ਦਿੱਤਾ ਗਿਆ ਹੈ।
ਸਾਊਦੀ ਅਤੇ ਅਮਰੀਕੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਖੁਫੀਆ ਜਾਣਕਾਰੀ ਤੋਂ ਬਾਅਦ, ਸਾਊਦੀ ਅਰਬ, ਅਮਰੀਕਾ ਅਤੇ ਕਈ ਹੋਰ ਗੁਆਂਢੀ ਦੇਸ਼ਾਂ ਨੇ ਆਪਣੇ ਫੌਜੀ ਬਲਾਂ ਨੂੰ ਹਾਈ ਅਲਰਟ ਉੱਤੇ (Military forces were put on high alert) ਰੱਖਿਆ ਹੈ।
ਖੁਫੀਆ ਜਾਣਕਾਰੀ ਸਾਂਝੀ ਕਰਨ ਦੀ ਪੁਸ਼ਟੀ ਕਰਨ ਵਾਲੇ ਇੱਕ ਅਧਿਕਾਰੀ ਨੇ ਕਿਹਾ ਕਿ ਈਰਾਨ "ਜਲਦੀ ਜਾਂ 48 ਘੰਟਿਆਂ ਦੇ ਅੰਦਰ" ਹਮਲਾ ਕਰ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਖੁਫੀਆ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਸਾਊਦੀ ਅਰਬ, ਅਮਰੀਕਾ ਅਤੇ ਕਈ ਹੋਰ ਗੁਆਂਢੀ ਦੇਸ਼ਾਂ ਨੇ ਆਪਣੇ ਫੌਜੀ ਬਲਾਂ ਲਈ ਅਲਰਟ ਦਾ ਪੱਧਰ ਵਧਾ ਦਿੱਤਾ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਸਾਊਦੀ ਅਰਬ ਨੂੰ ਇਹ ਜਾਣਕਾਰੀ ਕਿਵੇਂ ਮਿਲੀ।