ਟੇਕਸਾਸ:ਅਮਰੀਕਾ ਦੇ ਟੇਕਸਾਸ ਰਾਜ ਦੀ ਇਕ ਅਦਾਲਤ ਨੇ ਅਮਰੀਕਾ ਦੇ ਪਹਿਲੇ ਪਗੜੀਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਤਲ ਦੇ ਦੋਸ਼ ਵਿੱਚ ਇਕ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਉੱਥੋ ਦੀ ਇਕ ਨਿੱਜੀ ਨਿਊਜ਼ੀ ਏਜੰਸੀ ਦੀ ਰਿਪੋਰਟ ਮੁਤਾਬਕ, "ਧਾਲੀਵਾਲ ਜੋ ਹੈਰਿਸ ਕਾਊਂਟੀ ਵਿਭਾਗ ਦੇ ਪਹਿਲੇ ਸਿੱਖ ਡਿਪਟੀ ਸਨ, ਉਨ੍ਹਾਂ ਦਾ ਸਤੰਬਰ 2019 ਵਿੱਚ ਡਿਊਟੀ ਦੌਰਾਨ ਕਤਲ ਕਰ ਦਿੱਤਾ ਗਿਆ। ਦੋਸ਼ੀ ਕਾਤਲ ਸੋਲਿਸ ਨੂੰ ਸ਼ੂਟਿੰਗ ਸਮੇਂ ਪੈਰੋਲ ਦੀ ਉਲੰਘਨਾ ਕਰਨ ਦੇ ਚੱਲਦੇ ਗ੍ਰਿਫਤਾਰੀ ਦੇ ਵਾਰੰਟ ਨਾਲ ਗ੍ਰਿਫਤਾਰ ਕਰ ਲਿਆ ਸੀ।"
ਅਦਾਲਤ ਦੇ ਬੈਂਚ ਨੇ ਸੁਣਵਾਈ ਕਰਦਿਆ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਫੈਸਲੇ ਦੇ ਐਲਾਨ ਤੋਂ ਬਾਅਦ, ਹੈਰਿਸ ਕਾਊਂਟੀ ਸ਼ੇਰਿਫ ਨੇ ਟਵੀਟ ਕੀਤਾ ਕਿ, "27 ਸਤੰਬਰ 2019 ਨੂੰ ਡਿਪਟੀ ਸੰਦੀਪ ਧਾਲੀਵਾਲ ਨੂੰ ਟ੍ਰੈਫਿਕ ਰੋਕਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਉਹ ਆਪਣੀ ਹਾਸੇ-ਮਜ਼ਾਕ ਦੀ ਭਾਵਨਾ ਅਤੇ ਆਪਣੇ ਸਾਥੀ ਪ੍ਰਤੀਨਿਧੀਆਂ ਅਤੇ ਉਸ ਭਾਈਚਾਰੇ ਨਾਲ ਨਿੱਜੀ ਸਬੰਧ ਬਣਾਉਣ ਦੀ ਯੋਗਤਾ ਲਈ ਜਾਣਿਆ ਜਾਂਦਾ ਸੀ ਜਿਸਦੀ ਉਸਨੇ ਸੇਵਾ ਕੀਤੀ ਸੀ। ਚਲਾ ਗਿਆ, ਪਰ ਕਦੇ ਨਹੀਂ ਭੁੱਲਿਆ।"