ਮਾਸਕੋ:ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਐਤਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਅਤੇ ਉਨ੍ਹਾਂ ਦੀ ਸਿਹਤ ਵਿਗੜਨ ਸਬੰਧੀ ਸਾਰੀਆਂ ਖਬਰਾਂ ਉੱਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਸ ਵਿੱਚ ਰੂਸ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਇਹ ਸਾਫ਼ ਕੀਤਾ ਹੈ ਕਿ ਪੁਤਿਨ ਇਕਦਮ ਫਿਟ ਹਨ। ਦਰਅਸਲ, ਇੱਕ ਰੂਸੀ ਟੈਲੀਗ੍ਰਾਮ ਸਮੂਹ ਜਨਰਲ ਐਸਵੀਆਰ ਵਲੋਂ ਸਾਂਝੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪੁਤਿਨ ਨੂੰ ਦਿਲ ਦਾ ਦੌਰਾ ਪਿਆ ਹੈ, ਉਹ ਅਪਣੇ ਬੈੱਡਰੂਮ ਵਿੱਚ ਬੇਹੋਸ਼ ਮਿਲੇ ਹਨ। ਸੁਰੱਖਿਆਕਰਮੀਆਂ ਨੇ ਪੁਤਿਨ ਨੂੰ ਜਲਦ ਹੀ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਚਾ ਲਿਆ ਹੈ।
ਪੁਤਿਨ ਦੀ ਸਿਹਤ ਨੂੰ ਲੈ ਕੇ ਤਾਜ਼ਾ ਅਪਡੇਟ:ਹੁਣ ਰੂਸ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ, "ਮੀਡੀਆ ਵਿੱਚ ਆਈ ਇਹ ਖ਼ਬਰ ਗ਼ਲਤ ਹੈ। ਪੁਤਿਨ ਸਿਹਤਮੰਦ ਹਨ। ਰਾਸ਼ਟਰਪਤੀ ਦੇ ਬਿਮਾਰ ਹੋਣ, ਉਨ੍ਹਾਂ ਦੀ ਬਾਡੀ ਡਬਲਜ਼ ਦੇ ਵਰਤੋਂ ਕਰਨ ਸਬੰਧੀ ਜੋ ਕੁਝ ਵੀ ਕਿਹਾ ਗਿਆ ਹੈ, ਉਹ ਸਭ ਕੁਝ ਬੇਤੁਕਾ ਧੋਖਾ ਹੈ।"