ਪੰਜਾਬ

punjab

ETV Bharat / international

ਹਸੀਨਾ ਨੇ ਸੰਯੁਕਤ ਰਾਸ਼ਟਰ ਨੂੰ ਰੋਹਿੰਗਿਆ ਮੁੱਦੇ ਉੱਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੀ ਕੀਤੀ ਅਪੀਲ - ROHINGYAS CAUSE

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (BANGLADESH PM SHEIKH HASINA ) ਨੇ ਸੰਯੁਕਤ ਰਾਸ਼ਟਰ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਸਮੱਸਿਆ (problem of Rohingya refugees) ਦੇ ਹੱਲ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ।

ROHINGYAS CAUSE SERIOUS RAMIFICATIONS ON COUNTRYS ECONOMY ENVIRONMENT BANGLADESH PM SHEIKH HASINA AT UNGA
ਸੰਯੁਕਤ ਰਾਸ਼ਟਰ ਨੂੰ ਰੋਹਿੰਗਿਆ ਮੁੱਦੇ ਉੱਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੀ ਕੀਤੀ ਅਪੀਲ

By

Published : Sep 24, 2022, 7:39 AM IST

ਨਿਊਯਾਰਕ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (BANGLADESH PM SHEIKH HASINA) ਨੇ ਸੰਯੁਕਤ ਰਾਸ਼ਟਰ ਨੂੰ ਕਿਹਾ ਕਿ ਰੋਹਿੰਗਿਆ ਸ਼ਰਨਾਰਥੀਆਂ ਦਾ ਬੰਗਲਾਦੇਸ਼ ਦੀ ਆਰਥਿਕਤਾ, ਵਾਤਾਵਰਣ, ਸੁਰੱਖਿਆ ਅਤੇ ਦੇਸ਼ ਦੀ ਸਮਾਜਿਕ-ਰਾਜਨੀਤਿਕ ਸਥਿਰਤਾ 'ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਇਸ ਮੁੱਦੇ 'ਤੇ ਪ੍ਰਭਾਵਸ਼ਾਲੀ (problem of Rohingya refugees) ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

ਇਹ ਵੀ ਪੜੋ:ਅਮਰੀਕੀ ਪੱਤਰਕਾਰ ਨੇ ਹਿਜਾਬ ਪਾਉਣ ਤੋਂ ਕੀਤਾ ਇਨਕਾਰ, ਈਰਾਨ ਦੇ ਰਾਸ਼ਟਰਪਤੀ ਨੇ ਇੰਟਰਵਿਊ ਕੀਤਾ ਰੱਦ

ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ, "ਬੰਗਲਾਦੇਸ਼ ਵਿੱਚ ਰੋਹਿੰਗਿਆ ਦੀ ਲੰਮੀ ਮੌਜੂਦਗੀ ਦਾ ਅਰਥਵਿਵਸਥਾ, ਵਾਤਾਵਰਣ, ਸੁਰੱਖਿਆ ਅਤੇ ਸਮਾਜਿਕ-ਰਾਜਨੀਤਿਕ ਸਥਿਰਤਾ 'ਤੇ ਗੰਭੀਰ ਪ੍ਰਭਾਵ ਪਿਆ ਹੈ।" ਪ੍ਰਧਾਨ ਮੰਤਰੀ ਹਸੀਨਾ ਨੇ ਨਿਊਯਾਰਕ ਵਿੱਚ UNGA ਦੀ ਬੈਠਕ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ, ਉਨ੍ਹਾਂ ਕਿਹਾ ਕਿ ਵਾਪਸੀ ਨੂੰ ਲੈ ਕੇ ਅਨਿਸ਼ਚਿਤਤਾ ਨੇ ਦੇਸ਼ ਵਿੱਚ ਵਿਆਪਕ ਨਿਰਾਸ਼ਾ ਪੈਦਾ ਕੀਤੀ ਹੈ ਅਤੇ ਮਨੁੱਖੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਸਰਹੱਦ ਪਾਰ ਸੰਗਠਿਤ ਅਪਰਾਧ ਵੱਧ ਰਹੇ ਹਨ।

ਇਹ ਵੀ ਪੜੋ:ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟਿਆ ਪੰਪ

ABOUT THE AUTHOR

...view details