ਵਾਸ਼ਿੰਗਟਨ (ਅਮਰੀਕਾ) :ਰਿਪਬਲਿਕਨਾਂ ਨੂੰ ਪ੍ਰਤੀਨਿਧੀ ਸਭਾ (US House of Representatives) ਵਿਚ ਬਹੁਤ ਘੱਟ ਫਰਕ ਨਾਲ ਬਹੁਮਤ ਮਿਲਣ ਦੀ ਉਮੀਦ ਹੈ। ਯੂਐਸ ਨਿਊਜ਼ ਆਉਟਲੈਟਸ ਨੇ ਹੇਠਲੇ ਸਦਨ ਵਿੱਚ ਰਿਪਬਲਿਕਨਾਂ ਨੂੰ ਘੱਟੋ ਘੱਟ 218 ਸੀਟਾਂ ਦਾ ਬਹੁਮਤ ਜਿੱਤਣ ਦਾ ਅਨੁਮਾਨ ਲਗਾਇਆ ਹੈ, ਪਰ ਇਹ ਵੀ ਕਿਹਾ ਹੈ ਕਿ ਬਹੁਮਤ ਦਾ ਫਰਕ ਬਹੁਤ ਛੋਟਾ ਹੋ ਸਕਦਾ ਹੈ। NBC ਨਿਊਜ਼ ਨੇ ਬੁੱਧਵਾਰ ਨੂੰ ਇੱਕ ਰਿਪੋਰਟ ਵਿੱਚ ਦੱਸਿਆ ਕਿ ਡੈਮੋਕਰੇਟਸ ਮੱਧਕਾਲੀ ਚੋਣਾਂ ਤੋਂ ਬਾਅਦ ਸੈਨੇਟ ਵਿੱਚ ਆਪਣਾ ਬਹੁਮਤ ਬਰਕਰਾਰ ਰੱਖ ਸਕਦੇ ਹਨ।
ਇਹ ਵੀ ਪੜੋ:ਪੱਛਮੀ ਈਰਾਨ ਦੇ ਇੱਕ ਬਾਜ਼ਾਰ ਵਿੱਚ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ, 5 ਦੀ ਮੌਤ ਹੋ ਗਈ
ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਦੋਵਾਂ ਸਦਨਾਂ 'ਚ ਬਹੁਮਤ ਹਾਸਲ ਕਰ ਲਿਆ ਸੀ ਪਰ ਹੇਠਲੇ ਸਦਨ 'ਚ ਰਿਪਬਲਿਕਨ ਬਹੁਮਤ ਬਾਈਡਨ ਨੂੰ ਆਪਣੇ ਕਾਰਜਕਾਲ ਦੇ ਦੂਜੇ ਦੌਰ 'ਚ ਫੈਸਲੇ ਲੈਣ 'ਚ ਰੁਕਾਵਟ ਬਣ ਸਕਦਾ ਹੈ। ਰਿਪੋਰਟ ਮੁਤਾਬਕ ਰਿਪਬਲਿਕਨਾਂ ਦੀ ਬਹੁਮਤ ਹੋਣ ਦੇ ਬਾਵਜੂਦ ਸੈਨੇਟ 'ਚ ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਬਾਈਡਨ ਦੀਆਂ ਨਿਆਂਇਕ ਅਤੇ ਪ੍ਰਸ਼ਾਸਨਿਕ ਸ਼ਕਤੀਆਂ 'ਚ ਕੋਈ ਕਮੀ ਨਹੀਂ ਆਵੇਗੀ।