ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਪਹਿਰ ਦੇ ਖਾਣੇ 'ਤੇ ਮੀਟਿੰਗ ਕਰਨ ਵਾਲੇ ਹਨ। ਮੈਕਰੌਨ ਭਾਰਤ ਦੀ ਪ੍ਰਧਾਨਗੀ 'ਚ ਆਯੋਜਿਤ ਦੋ-ਰੋਜ਼ਾ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਇਕ ਦਿਨ ਪਹਿਲਾਂ ਨਵੀਂ ਦਿੱਲੀ ਪਹੁੰਚੇ ਸਨ। ਮੈਕਰੌਨ ਦੋ ਦਿਨਾਂ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਸਮੇਤ ਹੋਰਨਾਂ ਨਾਲ ਦੁਵੱਲੀ ਮੀਟਿੰਗਾਂ ਕਰਨ ਵਾਲੇ ਹਨ। ਫਰਾਂਸ ਦੇ ਰਾਸ਼ਟਰਪਤੀ ਦਫਤਰ ਦੇ ਅਨੁਸਾਰ, ਮੈਕਰੋਨ ਐਤਵਾਰ ਦੁਪਹਿਰ ਨੂੰ ਬੰਗਲਾਦੇਸ਼ ਲਈ ਰਵਾਨਾ ਹੋਣਗੇ।
ਫਰਾਂਸ ਦੌਰੇ ਦੋਰਾਨ ਹੋਈ ਸੀ ਪਹਿਲੀ ਮੁਲਾਕਤ : ਮੋਦੀ ਅਤੇ ਮੈਕਰੋਨ ਨੇ ਇਸ ਤੋਂ ਪਹਿਲਾਂ ਜੁਲਾਈ ਵਿਚ ਬੈਸਟਿਲ-ਡੇ-ਪਰੇਡ ਵਿਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਯਾਤਰਾ ਦੌਰਾਨ ਮੁਲਾਕਾਤ ਕੀਤੀ ਸੀ। ਮੈਕਰੋਨ ਦੇ ਦਫ਼ਤਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ,"ਜੀ 20 ਸੰਮੇਲਨ ਫ੍ਰੈਂਚ ਰਾਜ ਦੇ ਮੁਖੀ ਨੂੰ ਵਿਸ਼ਵ ਨੂੰ ਦਰਪੇਸ਼ ਜੋਖਮਾਂ ਨੂੰ ਹੱਲ ਕਰਨ ਲਈ ਹਰ ਮਹਾਂਦੀਪ ਦੇ ਆਪਣੇ ਹਮਰੁਤਬਾ ਨਾਲ ਚੱਲ ਰਹੀ ਗੱਲਬਾਤ ਨੂੰ ਜਾਰੀ ਰੱਖਣ ਦੇ ਯੋਗ ਬਣਾਏਗਾ। ਇਸ ਨੇ ਇਹ ਵੀ ਕਿਹਾ,"ਇਹ ਵੱਡੀਆਂ ਗਲੋਬਲ ਚੁਣੌਤੀਆਂ ਲਈ ਸਾਂਝੇ ਜਵਾਬਾਂ ਨੂੰ ਲਾਗੂ ਕਰਨ ਵਿੱਚ ਪ੍ਰਗਤੀ ਕਰਨ ਦਾ ਇੱਕ ਮੌਕਾ ਵੀ ਹੋਵੇਗਾ, ਜਿਸ ਨਾਲ ਸਿਰਫ ਬਹੁਪੱਖੀ ਕਾਰਵਾਈ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ।