ਵਾਸ਼ਿੰਗਟਨ ਡੀਸੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਖ਼ਤਮ ਹੋ ਗਿਆ ਹੈ। ਪੀਐਮ ਮੋਦੀ ਅਮਰੀਕਾ ਤੋਂ ਮਿਸਰ ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਰੋਨਾਲਡ ਰੀਗਨ ਸੈਂਟਰ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਭਾਰਤੀ ਪੇਸ਼ੇਵਰ ਵਿਦੇਸ਼ ਯਾਤਰਾ ਕੀਤੇ ਬਿਨਾਂ ਅਮਰੀਕਾ ਵਿੱਚ ਹੀ ਆਪਣੇ H1B ਵੀਜ਼ਾ ਦਾ ਨਵੀਨੀਕਰਨ ਕਰ ਸਕਦੇ ਹਨ। ਪੀਐਮ ਨੇ ਕਿਹਾ ਕਿ ਭਾਰਤ ਵਿੱਚ ਗੂਗਲ ਦਾ ਏਆਈ ਰਿਸਰਚ ਸੈਂਟਰ 100 ਤੋਂ ਵੱਧ ਭਾਰਤੀ ਭਾਸ਼ਾਵਾਂ 'ਤੇ ਕੰਮ ਕਰੇਗਾ। ਇਹ ਯਤਨ ਅਜਿਹੇ ਬੱਚਿਆਂ ਲਈ ਭਾਰਤ ਵਿੱਚ ਪੜ੍ਹਨਾ ਆਸਾਨ ਬਣਾ ਦੇਵੇਗਾ, ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ ਹੈ।
ਅਮਰੀਕਾ ਵਿੱਚ ਖੋਲ੍ਹੋ ਜਾਣਗੇ ਭਾਰਤੀ ਕੌਂਸਲੇਟ :ਰੋਨਾਲਡ ਰੀਗਨ ਸੈਂਟਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ 'ਤੇ ਟਿਕੀਆਂ ਹੋਈਆਂ ਹਨ। ਤੁਹਾਡੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ, ਭਾਰਤ ਇਸ ਸਾਲ ਸਿਆਟਲ ਵਿੱਚ ਇੱਕ ਨਵਾਂ ਕੌਂਸਲੇਟ ਖੋਲ੍ਹਣ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਤੋਂ ਇਲਾਵਾ ਅਮਰੀਕਾ ਦੇ 2 ਹੋਰ ਸ਼ਹਿਰਾਂ ਵਿੱਚ ਵੀ ਭਾਰਤੀ ਕੌਂਸਲੇਟ ਖੋਲ੍ਹੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਅਹਿਮਦਾਬਾਦ ਅਤੇ ਬੈਂਗਲੁਰੂ ਵਿੱਚ ਵੀ ਅਮਰੀਕਾ ਦੇ ਨਵੇਂ ਕੌਂਸਲੇਟ ਖੋਲ੍ਹਣ ਜਾ ਰਹੇ ਹਨ।
- ਅਮਿਤ ਸ਼ਾਹ ਨੇ ਕਸ਼ਮੀਰੀ ਨੌਜਵਾਨਾਂ ਨੂੰ ਕਿਹਾ, ਤੁਹਾਡਾ ਭਵਿੱਖ ਬੰਦੂਕਾਂ ਤੇ ਪੱਥਰਾਂ ਵਿੱਚ ਨਹੀਂ ਬਲਕਿ ਲੈਪਟਾਪ ਵਿੱਚ...
- 15 ਪਾਰਟੀਆਂ... 27 ਆਗੂ...ਇਕਜੁੱਟਤਾ 'ਤੇ ਮਹਾਮੰਥਨ.. ਨਤੀਜਿਆਂ ਦਾ ਇੰਤਜ਼ਾਰ ਸ਼ਿਮਲਾ ਦੀ ਮੀਟਿੰਗ ਤੱਕ
- ਚੇਨਈ ਦੇ ਟਰਾਂਸਜੈਂਡਰ ਐਸ.ਆਈ ਦੀ ਬੱਚਾ ਗੋਦ ਲੈਣ ਦੀ ਅਰਜ਼ੀ ਖਾਰਿਜ, ਮਦਰਾਸ ਹਾਈਕੋਰਟ ਨੇ ਲਿਆ ਸਟੈਂਡ