ਪੰਜਾਬ

punjab

ETV Bharat / international

Modi In France: ਮੈਂ ਆਉਣ ਵਾਲੀ ਪੀੜ੍ਹੀ ਲਈ ਉੱਜਵਲ ਭਵਿੱਖ ਬਣਾਉਣ ਦਾ ਸੰਕਲਪ ਲੈਕੇ ਫਰਾਂਸ ਆਇਆ ਹਾਂ : PM ਮੋਦੀ - bright future for India

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਵਿੱਚ ਹਨ ਜਿੰਨਾ ਵੱਲੋਂ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਦੇ ਸੁਨਹਿਰੇ ਭਵਿੱਖ ਦੀ ਸਿਰਜਣਾ ਲਈ ਇੱਕ ਸੰਕਲਪ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਮੇਰੇ ਸਰੀਰ ਦਾ ਹਰ ਕਣ ਅਤੇ ਸਮੇਂ ਦਾ ਹਰ ਪਲ ਤੁਹਾਡੇ ਲਈ ਹੀ ਹੈ।

PM Modi expresses resolve to create bright future for India, its upcoming generation
Modi In France: ਮੈਂ ਆਉਣ ਵਾਲੀ ਪੀੜ੍ਹੀ ਲਈ ਉੱਜਵਲ ਭਵਿੱਖ ਬਣਾਉਣ ਦਾ ਸੰਕਲਪ ਲੈਕੇ ਫਰਾਂਸ ਆਇਆ ਹਾਂ : PM ਮੋਦੀ

By

Published : Jul 14, 2023, 11:45 AM IST

ਪੈਰਿਸ:ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਫਰਾਂਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਅਤੇ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਨਹਿਰਾ ਭਵਿੱਖ ਬਣਾਉਣ ਦੇ ਸੰਕਲਪ ਨਾਲ ਫਰਾਂਸ ਆਏ ਹਨ ਅਤੇ ਉਨ੍ਹਾਂ ਦਾ ਪੂਰਾ ਸਰੀਰ ਅਤੇ ਸਮਾਂ ਦੇਸ਼ ਵਾਸੀਆਂ ਲਈ ਹੈ। ਪੈਰਿਸ ਵਿੱਚ ਲਾ ਸੀਨ ਮਿਊਜ਼ੀਕਲ 'ਚ ਪੀਐਮ ਮੋਦੀ ਨੇ ਕਿਹਾ, 'ਅੱਜ ਦਾ ਭਾਰਤ ਆਪਣੀਆਂ ਮੌਜੂਦਾ ਚੁਣੌਤੀਆਂ, ਸਮੱਸਿਆਵਾਂ ਦਾ ਸਥਾਈ ਹੱਲ ਲੱਭ ਰਿਹਾ ਹੈ, ਜੋ ਦਹਾਕਿਆਂ ਤੋਂ ਚੱਲ ਰਹੀਆਂ ਹਨ। ਭਾਰਤ ਦ੍ਰਿੜ ਹੈ ਕਿ ਉਹ ਨਾ ਤਾਂ ਕੋਈ ਮੌਕਾ ਗਵਾਉਣਗੇ ਅਤੇ ਨਾ ਹੀ ਸਮਾਂ ਬਰਬਾਦ ਕੀਤਾ ਜਾਵੇਗਾ। ਅਸੀਂ ਦੇਸ਼ ਦਾ ਭਵਿੱਖ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੇ ਹਾਂ।

ਡਿਜੀਟਲ ਭਾਰਤ ਵਿੱਚ ਬਿਨਾਂ ਨਕਦੀ ਦੇ ਹੋਣਗੇ ਸਾਰੇ ਕੰਮ :ਪੀਐਮ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੇ ਵੱਲੋਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੱਕ ਮਤਾ ਲੈ ਕੇ ਆਇਆ ਹਾਂ। ਮੇਰੇ ਸਰੀਰ ਦਾ ਹਰ ਕਣ ਅਤੇ ਸਮੇਂ ਦਾ ਹਰ ਪਲ ਤੁਹਾਡੇ ਲਈ ਹੀ ਹੈ। ਇਹ ਦੇਸ਼ ਵਾਸੀਆਂ ਲਈ ਹੈ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਇੱਕ ਵੱਡਾ ਬਦਲਾਅ ਦੇਖ ਰਿਹਾ ਹੈ ਅਤੇ ਇਸਦੀ ਕਮਾਨ ਆਪਣੇ ਨਾਗਰਿਕਾਂ ਦੇ ਨਾਲ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ 'ਅੱਜ ਭਾਰਤ ਦੀ ਧਰਤੀ ਇੱਕ ਵੱਡਾ ਬਦਲਾਅ ਦੇਖ ਰਹੀ ਹੈ ਅਤੇ ਇਸ ਬਦਲਾਅ ਦੀ ਕਮਾਨ ਭਾਰਤ ਦੇ ਨਾਗਰਿਕਾਂ,ਭੈਣਾਂ,ਧੀਆਂ ਅਤੇ ਨੌਜਵਾਨਾਂ 'ਤੇ ਹੈ। ਪੂਰੀ ਦੁਨੀਆ ਭਾਰਤ ਲਈ ਨਵੀਂ ਉਮੀਦ ਨਾਲ ਭਰੀ ਹੋਈ ਹੈ।ਪੀਐਮ ਮੋਦੀ ਨੇ ਇਹ ਵੀ ਦੱਸਿਆ ਕਿ ਦੁਨੀਆ ਦੇ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਦਾ 46 ਪ੍ਰਤੀਸ਼ਤ ਭਾਰਤ ਵਿੱਚ ਹੁੰਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਬਿੰਨਾ ਨਕਦੀ ਲਏ ਸਾਡੇ ਦੇਸ਼ ਆਓ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਰਾਹੀਂ ਸਾਰੇ ਭੁਗਤਾਨ ਕਰੋ ਅਸੀਂ ਦਾਅਵਾ ਕਰਦੇ ਹਾਂ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ। ਇਹ ਵੀ ਦੇਸ਼ ਦੀ ਇੱਕ ਵੱਡੀ ਉਪਲਭਦੀ ਹੈ।

ਆਈਫਲ ਟਾਵਰ ਤੋਂ ਯੂਪੀਆਈ ਰਾਹੀਂ ਭੁਗਤਾਨ: ਪ੍ਰਧਾਨ ਮੰਤਰੀ ਨੇ ਸੰਬੋਧਨ 'ਚ ਇਹ ਵੀ ਕਿਹਾ ਕਿ 'ਭਾਵੇਂ ਯੂਪੀਆਈ ਹੋਵੇ ਜਾਂ ਹੋਰ ਡਿਜੀਟਲ ਪਲੇਟਫਾਰਮ, ਉਨ੍ਹਾਂ ਨੇ ਦੇਸ਼ 'ਚ ਵੱਡਾ ਸਮਾਜਿਕ ਬਦਲਾਅ ਲਿਆਂਦਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਭਾਰਤ ਅਤੇ ਫਰਾਂਸ ਵੀ ਇਸ ਦਿਸ਼ਾ 'ਚ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਅਤੇ ਫਰਾਂਸ ਯੂਪੀਆਈ ਦੀ ਵਰਤੋਂ ਕਰਨ ਲਈ ਸਹਿਮਤ ਹੋ ਗਏ ਹਨ। ਉਹਨਾਂ ਕਿਹਾ ਕਿ ਮੈਂ ਭਾਵੇਂ ਹੀ ਇਹ ਡੀਲ ਤੋਂ ਬਾਅਦ ਚਲਾ ਜਾਵਾਂਗਾ ਪਰ ਬਾਕੀ ਕੰਮ ਤੁਹਾਡਾ ਹੈ ਕਿ ਤੁਸੀਂ ਇਸ ਨੂੰ ਕਿੱਦਾਂ ਅੱਗੇ ਵਧਾਉਣਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸਦੀ ਸ਼ੁਰੂਆਤ ਆਈਫਲ ਟਾਵਰ ਤੋਂ ਕੀਤੀ ਜਾਵੇਗੀ, ਯਾਨੀ ਕਿ ਹੁਣ ਭਾਰਤੀ ਸੈਲਾਨੀ ਆਈਫਲ ਟਾਵਰ 'ਤੇ ਵੀ ਯੂਪੀਆਈ ਰਾਹੀਂ ਭੁਗਤਾਨ ਕਰ ਸਕਣਗੇ। ਪੀਐਮ ਮੋਦੀ ਨੇ ਭਾਰਤ ਨੂੰ ਲੋਕਤੰਤਰ ਦੀ ਮਾਂ ਅਤੇ ਵਿਭਿੰਨਤਾ ਦਾ ਮਾਡਲ ਦਸਦਿਆਂ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਆਉਣ ਅਤੇ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ। ਉਹਨਾਂ ਕਿਹਾ ਕਿ ਭਾਰਤ ਦੀ ਸਮਰੱਥਾ ਅਤੇ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ।

ਜੀ-20 ਉੱਤੇ ਵੀ ਕੀਤੀ ਚਰਚਾ :ਸੰਬੋਧਨ ਵਿੱਚ ਉਹਨਾਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਸਮਰੱਥਾ ਅਤੇ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ। ਇਸ ਸਮੇਂ ਭਾਰਤ ਜੀ-20 ਸਮੂਹ ਦਾ ਅਹਿਮ ਹਿੱਸਾ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਦੇਸ਼ ਵਿੱਚ 200 ਮੀਟਿੰਗਾਂ ਹੋ ਰਹੀਆਂ ਹਨ। ਪੀਐਮ ਮੋਦੀ ਨੇ ਕਿਹਾ ਕਿ ਫਰਾਂਸ ਵਿੱਚ ਸੰਤ ਤਿਰੂਵੱਲੂਵਰ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ ਅਤੇ ਇਹ ਭਾਰਤ ਲਈ ਇੱਕ ਵੱਡਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਰੀਯੂਨੀਅਨ ਆਈਲੈਂਡ ਵਿੱਚ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਨਾਲ ਸਬੰਧਤ ਮਸਲੇ ਹੱਲ ਹੋ ਗਏ ਹਨ ਅਤੇ ਹੁਣ ਮਾਰਟੀਨਿਕ ਅਤੇ ਗੁਆਡੇਲੂਪ ਵਿੱਚ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ABOUT THE AUTHOR

...view details