ਵੈਲਿੰਗਟਨ:ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਨਵੇਂ ਸਾਲ 2023 ਨੂੰ ਲੈ ਉਤਸ਼ਾਹ ਹੈ। ਉੱਥੇ ਹੀ ਦੇਸ਼-ਵਿਦੇਸ਼ਾਂ ਵਿੱਚ ਲੋਕ ਨਵੇਂ ਸਾਲ ਸੁਰੂ ਹੋਣ ਤੋਂ ਪਹਿਲਾ ਹੀ ਜਸ਼ਨ ਮਨਾ ਰਹੇ ਹਨ। ਜਿਸ ਤਹਿਤ ਨਿਊਜ਼ੀਲੈਂਡ ਵਿੱਚ ਲੋਕਾਂ ਨੇ ਆਤਿਸ਼ਬਾਜ਼ੀ ਅਤੇ ਲਾਈਟ ਸ਼ੋਅ ਨਾਲ ਨਵੇਂ ਸਾਲ 2023 (WELCOME NEW YEAR 2023)ਦਾ ਸਵਾਗਤ ਕੀਤਾ। ਇਸ ਦੌਰਾਨ ਲੋਕ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ। ਆਕਲੈਂਡ ਨਵਾਂ ਸਾਲ ਮਨਾਉਣ ਵਾਲਾ ਦੁਨੀਆ ਦਾ ਪਹਿਲਾ ਵੱਡਾ ਸ਼ਹਿਰ ਹੈ। ਇਸ ਦੌਰਾਨ ਆਕਲੈਂਡ ਦੇ ਸਭ ਤੋਂ ਮਸ਼ਹੂਰ ਸਕਾਈ ਟਾਵਰ ਨੂੰ ਚਮਕਦੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਆਕਲੈਂਡ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਦੌਰਾਨ ਸਕਾਈਟਾਵਰ ਤੋਂ ਆਤਿਸ਼ਬਾਜ਼ੀ ਵੀ ਚਲਾਈ ਗਈ।
ਨਿਊਜ਼ੀਲੈਂਡ ਦਾ ਆਕਲੈਂਡ ਦੁਨੀਆ ਦੇ ਸਭ ਤੋਂ ਪੂਰਬੀ ਹਿੱਸੇ ਵਿੱਚ ਸਥਿਤ ਇੱਕ ਪ੍ਰਮੁੱਖ ਸ਼ਹਿਰ ਹੈ। ਦਰਅਸਲ, ਨਵੇਂ ਦਿਨ ਦੀ ਸ਼ੁਰੂਆਤ ਦੁਨੀਆ ਦੇ ਪੂਰਬੀ ਹਿੱਸੇ ਤੋਂ ਹੁੰਦੀ ਹੈ। ਇਸੇ ਲਈ ਇੱਥੇ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ। ਇੱਥੇ ਪਿਛਲੇ ਸਾਲ 2022 ਵਿੱਚ ਵੀ ਨਵਾਂ ਸਾਲ ਕੋਰੋਨਾ ਦੇ ਸਮੇਂ ਮਨਾਇਆ ਗਿਆ ਸੀ। ਦੁਨੀਆ ਦੇ ਸਭ ਤੋਂ ਪੂਰਬੀ ਹਿੱਸੇ ਵਿੱਚ ਮੌਜੂਦ ਹੋਣ ਕਾਰਨ, ਨਵੇਂ ਸਾਲ ਦਾ ਜਸ਼ਨ ਸਭ ਤੋਂ ਪਹਿਲਾਂ ਆਕਲੈਂਡ ਵਿੱਚ ਮਨਾਇਆ ਗਿਆ ਹੈ। ਜਿਸਦਾ ਮਤਲਬ ਹੈ ਕਿ ਇਸ ਨੇ ਭਾਰਤ ਤੋਂ ਲਗਭਗ 7.30 ਘੰਟੇ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ ਹੈ। ਭਾਰਤ ਵਿੱਚ ਅਜੇ ਸ਼ਾਮ ਦੇ 4:30 ਵੱਜੇ ਹਨ, ਉਦੋਂ ਹੀ ਆਕਲੈਂਡ ਵਿੱਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ।