ਨੈਰੋਬੀ:ਪੂਰਬੀ ਅਫਰੀਕਾ ਦੇ ਤਨਜ਼ਾਨੀਆ (Tanzania in East Africa) ਵਿੱਚ ਇੱਕ ਹਵਾਈ ਅੱਡੇ ਲਈ ਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਐਤਵਾਰ ਸਵੇਰੇ ਵਿਕਟੋਰੀਆ ਝੀਲ ਵਿੱਚ ਹਾਦਸਾਗ੍ਰਸਤ (Crashed in Lake Victoria) ਹੋ ਗਿਆ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਹਾਜ਼ 'ਚ ਕਿੰਨੇ ਲੋਕ ਸਵਾਰ ਸਨ। ਜਹਾਜ਼ ਬੁਕੋਬਾ ਹਵਾਈ ਅੱਡੇ ਵੱਲ ਜਾ ਰਿਹਾ ਸੀ, ਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਤਨਜ਼ਾਨੀਆ ਦੀ ਏਅਰਲਾਈਨ ਕੰਪਨੀ ਪ੍ਰੀਸੀਜ਼ਨ ਏਅਰ (Airline company Precision Air) ਨੇ ਕਿਹਾ ਕਿ ਜਹਾਜ਼ ਨੇ ਤੱਟਵਰਤੀ ਸ਼ਹਿਰ 'ਦਾਰ ਏਸ ਸਲਾਮ' ਤੋਂ ਉਡਾਣ ਭਰੀ ਸੀ। ਮੀਡੀਆ ਰਿਪੋਰਟਾਂ ਵਿਚ ਝੀਲ ਵਿਚ ਵੱਡੇ ਪੱਧਰ 'ਤੇ ਡੁੱਬੇ ਜਹਾਜ਼ ਦੀ ਤਸਵੀਰ ਦਿਖਾਈ ਗਈ ਹੈ।
ਤਨਜ਼ਾਨੀਆ ਦੀ ਵਿਕਟੋਰੀਆ ਝੀਲ ਵਿੱਚ ਯਾਤਰੀ ਜਹਾਜ਼ ਹੋਇਆ ਕਰੈਸ਼
ਪੂਰਬੀ ਅਫਰੀਕਾ ਵਿੱਚ ਸਥਿਤ ਤਨਜ਼ਾਨੀਆ ਵਿੱਚ ਇੱਕ ਹਵਾਈ ਅੱਡੇ ਵੱਲ ਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਵਿਕਟੋਰੀਆ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ।
PASSENGER PLANE PLUNGES INTO LAKE VICTORIA IN TANZANIA
ਕਾਗੇਰਾ ਪ੍ਰੀਫੈਕਚਰ ਪੁਲਿਸ ਕਮਾਂਡਰ ਵਿਲੀਅਮ ਮਵਾਪਘਲੇ (Police Commander William Mwapaghale) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਹੈ। ਵਿਲੀਅਮ ਨੇ ਕਿਹਾ, "ਜਦੋਂ ਜਹਾਜ਼ ਹਵਾ 'ਚ 100 ਮੀਟਰ ਦੀ ਉਚਾਈ 'ਤੇ ਸੀ ਤਾਂ ਉਸ ਨੂੰ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ। ਮੀਂਹ ਪੈ ਰਿਹਾ ਸੀ ਅਤੇ ਜਹਾਜ਼ ਪਾਣੀ 'ਚ ਡਿੱਗ ਗਿਆ। ਬਚਾਅ ਕਾਰਜ ਜਾਰੀ ਹੈ।"
ਇਹ ਵੀ ਪੜ੍ਹੋ:-ਪੌਪਸਟਾਰ ਆਰੋਨ ਕਾਰਟਰ ਦੀ 34 ਸਾਲ ਦੀ ਉਮਰ ਵਿੱਚ ਮੌਤ, ਬਾਥਟਬ ਵਿੱਚ ਪਾਏ ਗਏ ਮ੍ਰਿਤਕ