ਇਸਲਾਮਾਬਾਦ : ਪਾਕਿਸਤਾਨ ਤੋਂ ਇਸ ਵੇਲੇ ਦੀ ਸਭਤੋਂ ਵਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਮਰਾਨ ਖਾਨ ਪੇਸ਼ੀ ਲਈ ਇਸਲਾਮਾਬਾਦ ਹਾਈ ਕੋਰਟ ਗਿਆ ਸੀ। ਜਿਥੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਪਾਕਿਸਤਾਨੀ ਰੇਂਜਰ ਉਸ ਨੂੰ ਅਦਾਲਤ ਦੇ ਬਾਹਰੋਂ ਆਪਣੇ ਨਾਲ ਹੀ ਲੈਕੇ ਚਲੇ ਗਏ । ਇਮਰਾਨ ਖਾਨ ਕਈ ਮਾਮਲਿਆਂ 'ਚ ਜ਼ਮਾਨਤ ਲਈ ਹਾਈਕੋਰਟ ਪਹੁੰਚੇ ਸਨ। ਉਹ ਪਹਿਲੇ ਦਿਨ ਤੋਂ ਹੀ ਫੌਜ ਦੇ ਇਕ ਉੱਚ ਅਧਿਕਾਰੀ ਖਿਲਾਫ ਬਿਆਨਬਾਜ਼ੀ ਕਰ ਰਿਹਾ ਸੀ।
ਖਾਨ ਸਾਹਬ 'ਤੇ ਮੇਰੇ ਸਾਹਮਣੇ ਜ਼ਬਰਦਸਤ ਤਸ਼ੱਦਦ ਕੀਤਾ:ਇਮਰਾਨ ਦੇ ਵਕੀਲ ਫੈਜ਼ਲ ਚੌਧਰੀ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਖਾਨ ਦੀ ਪਾਰਟੀ ਦੇ ਨੇਤਾ ਮਸਰਤ ਚੌਧਰੀ ਨੇ ਕਿਹਾ- ਖਾਨ ਸਾਹਬ 'ਤੇ ਮੇਰੇ ਸਾਹਮਣੇ ਜ਼ਬਰਦਸਤ ਤਸ਼ੱਦਦ ਕੀਤਾ ਗਿਆ। ਮੈਨੂੰ ਡਰ ਹੈ ਕਿ ਉਹ ਮਾਰਿਆ ਜਾ ਸਕਦਾ ਹੈ। ਪੀਟੀਆਈ ਦੇ ਅਧਿਕਾਰਤ ਟਵਿੱਟਰ ਅਕਾਊਂਟ ਨੇ ਵੀ ਇਮਰਾਨ ਦੇ ਵਕੀਲ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਹ IHC ਦੇ ਬਾਹਰ ਬੁਰੀ ਤਰ੍ਹਾਂ ਜ਼ਖਮੀ ਹੈ। ਇਮਰਾਨ ਖਾਨ ਦੇ ਵਕੀਲ 'ਤੇ ਵੀ ਹਮਲਾ ਕੀਤਾ ਗਿਆ ਹੈ। ਇਮਰਾਨ ਖਾਨ ਦੇ ਵਕੀਲ ਦੀ ਪ੍ਰਵਾਹ ਨਹੀਂ ਹੋ ਰਹੀ ਹੈ। ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਭਾਰੀ ਭੀੜ ਮੌਜੂਦ ਹੈ ਅਤੇ ਇਮਰਾਨ ਖਾਨ ਨੂੰ ਡੰਡਿਆਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਉਹਨਾਂ ਦੇ ਵੀ ਸੱਟ ਲੱਗੀ ਹੈ।
- ਨੌਜਵਾਨ ਦੇ ਕਤਲ 'ਚ ਆਇਆ ਕਾਂਗਰਸੀ ਵਿਧਾਇਕ ਦੇ ਪਿਤਾ ਦਾ ਨਾਂਅ, ਜਾਣੋ ਕੀ ਹੈ ਪੂਰਾ ਮਾਮਲਾ
- ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?
- Shardha Murder Case : ਸ਼ਰਧਾ ਵਾਕਰ ਕਤਲ ਕੇਸ ਵਿੱਚ ਅਦਾਲਤ ਨੇ ਮੁਲਜ਼ਮ ਆਫਤਾਬ ਪੂਨਾਵਾਲਾ ਖ਼ਿਲਾਫ਼ ਦੋਸ਼ ਕੀਤੇ ਤੈਅ
ਮਾਮਲਾ ਅਲ ਕਾਦਿਰ ਯੂਨੀਵਰਸਿਟੀ ਨਾਲ ਸਬੰਧਤ ਹੈ: ਦੱਸਿਆ ਜਾ ਰਿਹਾ ਹੈ ਕਿ ਇਮਰਾਨ ਨੂੰ ਪੁਲਿਸ ਨੇ ਅਲ ਕਾਦਿਰ ਟਰੱਸਟ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਮਾਮਲਾ ਅਲ ਕਾਦਿਰ ਯੂਨੀਵਰਸਿਟੀ ਨਾਲ ਸਬੰਧਤ ਹੈ। ਕਿਹਾ ਗਿਆ ਹੈ ਕਿ ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਇਸ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦੀ ਜ਼ਮੀਨ ਗ਼ੈਰ-ਕਾਨੂੰਨੀ ਢੰਗ ਨਾਲ ਦਿੱਤੀ ਸੀ। ਇਸ ਮਾਮਲੇ ਦਾ ਖੁਲਾਸਾ ਪਾਕਿਸਤਾਨ ਦੀ ਸਭ ਤੋਂ ਅਮੀਰ ਸ਼ਖਸੀਅਤ ਮਲਿਕ ਰਿਆਜ਼ ਨੇ ਕੀਤਾ ਸੀ। ਜਿਸ ਤਹਿਤ ਅੱਜ ਇਮਰਾਨ ਦੀ ਗਿਰਫਤਾਰੀ ਹੋਈ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਇਮਰਾਨ ਅਤੇ ਉਸ ਦੀ ਪਤਨੀ ਨੇ ਗ੍ਰਿਫਤਾਰੀ ਦਾ ਡਰ ਦਿਖਾ ਕੇ ਅਰਬਾਂ ਰੁਪਏ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ। ਬਾਅਦ ਵਿੱਚ ਰਿਆਜ਼ ਅਤੇ ਉਸ ਦੀ ਬੇਟੀ ਦੀ ਗੱਲਬਾਤ ਦਾ ਇੱਕ ਆਡੀਓ ਲੀਕ ਕੀਤਾ ਗਿਆ ਸੀ। ਇਸ 'ਚ ਰਿਆਜ਼ ਦੀ ਬੇਟੀ ਦਾ ਕਹਿਣਾ ਹੈ ਕਿ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਲਗਾਤਾਰ ਉਸ ਤੋਂ ਪੰਜ ਕੈਰੇਟ ਦੀ ਹੀਰੇ ਦੀ ਅੰਗੂਠੀ ਮੰਗ ਰਹੀ ਹੈ। ਇਸ 'ਤੇ ਰਿਆਜ਼ ਦਾ ਕਹਿਣਾ ਹੈ ਕਿ ਜੇਕਰ ਉਹ ਸਭ ਕੁਝ ਕਰਦੀ ਹੈ ਤਾਂ ਉਸ ਨੂੰ ਪੰਜ ਕੈਰੇਟ ਦੀ ਅੰਗੂਠੀ ਦੇ ਦਿਓ।