ਲਾਹੌਰ:ਪਾਕਿਸਤਾਨ ਦੇ ਵਿੱਤੀ ਹਾਲਾਤ ਕਿਸੇ ਤੋਂ ਹੁਣ ਲੂਕੇ ਨਹੀਂ ਹਨ। ਕੰਗਾਲੀ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਵਿਚ ਜਿਥੇ ਆਰਥਿਕਤਾ ਅਤੇ ਮਹਿੰਗਾਈ ਦੀ ਮਾਰ ਦੇ ਚਲਦਿਆਂ ਸਰਕਾਰੀ ਖਜ਼ਾਨਾ ਖਾਲੀ ਹੋ ਗਿਆ ਹੈ ਤਾਂ ਉਥੇ ਹੀ ਹੁਣ। ਸਿਆਸੀ ਹਲਚਲ ਨੇ ਵੀ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੱਜ ਦੀ ਸਭ ਤੋਂ ਵੱਧੀ ਅਤੇ ਅਹਿਮ ਸੁਰਖੀਆਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਤਹਿਰੀਕ-ਏ-ਇੰਸਾਫ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਜਾਰਤ ਵਿਚ ਮੰਤਰੀ ਰਹੀ ਚੁਕੇ ਫ਼ਵਾਦ ਚੌਧਰੀ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਹੁਣ ਇਮਰਾਨ ਖ਼ਾਨ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ।
ਸ਼ਰੀਫ ਸਰਕਾਰ ਨੂੰ ਚੁਣੌਤੀ ਦਿੱਤੀ ਸੀ: ਦਰਅਸਲ, ਫਵਾਦ ਨੇ ਇਮਰਾਨ ਖਾਨ ਦੀ ਸਰਕਾਰੀ ਰਿਹਾਇਸ਼ ਜ਼ਮਾਨ ਪਾਰਕ ਦੇ ਬਾਹਰ ਸ਼ਰੀਫ ਸਰਕਾਰ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਲਾਹੌਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪਹਿਲਾਂ ਖਬਰ ਸੀ ਕਿ ਲਾਹੌਰ ਪੁਲਿਸ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਸਕਦੀ ਹੈ। ਇਸ ਤੋਂ ਬਾਅਦ ਦੇਰ ਰਾਤ ਤੋਂ ਹੀ ਇਮਰਾਨ ਦੇ ਸਮਰਥਕ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ। ਪੀਟੀਆਈ ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੀ ਖਬਰ ਬੁੱਧਵਾਰ ਤੜਕੇ ਤੋਂ ਆ ਰਹੀ ਸੀ। ਇਸ ਦੌਰਾਨ, ਪੀਟੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਐਲਾਨ ਕੀਤਾ ਕਿ 'ਇਸ ਤਰ੍ਹਾਂ ਦੀਆਂ ਰਿਪੋਰਟਾਂ ਹਨ ਕਿ ਕਠਪੁਤਲੀ ਸਰਕਾਰ ਅੱਜ ਰਾਤ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗੀ'।
ਮੌਜੂਦਾ ਪ੍ਰਧਾਨ ਮੰਤਰੀ ਹਨ ਉਹਨਾਂ ਖਿਲਾਫ ਸ਼ਬਦੀ ਹਮਲੇ: ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਮਰਾਨ ਖਾਨ, ਫਵਾਦ ਚੌਧਰੀ ਅਤੇ ਅਸਦ ਉਮਰ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਦੇਰ ਰਾਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਵਾਦ ਚੌਧਰੀ ਨੇ ਸ਼ਾਹਬਾਜ਼ ਸ਼ਰੀਫ , ਜੋ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਹਨ ਉਹਨਾਂ ਖਿਲਾਫ ਸ਼ਬਦੀ ਹਮਲੇ ਕੀਤੇ ਸਨ । ਜੀਓ ਟੀਵੀ ਦੇ ਅਨੁਸਾਰ, ਫਵਾਦ ਨੇ ਸਰਕਾਰ ਦੀਆਂ ਕਾਰਵਾਈਆਂ ਦੀ ਸਖਤ ਨਿੰਦਾ ਕੀਤੀ ਅਤੇ ਸ਼ਹਿਬਾਜ਼ ਸ਼ਰੀਫ 'ਤੇ ਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ।