ਪੰਜਾਬ

punjab

ETV Bharat / international

ਕੈਨੇਡਾ ਨੇ ਜਾਰੀ ਕੀਤੇ 1 ਲੱਖ ਤੋਂ ਵੱਧ ਵੀਜ਼ੇ, ਭਾਰਤੀ ਵੱਡੀ ਗਿਣਤੀ 'ਚ ਸ਼ਾਮਿਲ - ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਿੱਚ ਭਾਰਤ ਮੌਹਰੀ

2022 ਸਾਲ ਦੇ 3 ਮਹੀਨਿਆਂ ਵਿੱਚ ਕੈਨੇਡਾ ਨੇ 1 ਲੱਖ 8 ਹਜ਼ਾਰ ਨਵੇਂ ਪ੍ਰਵਾਸੀਆਂ ਦਾ ਆਪਣੇ ਦੇਸ਼ ਵਿੱਚ ਸਵਾਗਤ ਕੀਤਾ ਹੈ। ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਨਾਗਰਿਕਤਾ ਹਾਸਲ ਕਰਨ ਵਿੱਚ ਭਾਰਤ ਮੌਹਰੀ ਰਿਹਾ ਹੈ।

ਕੈਨੇਡਾ ਨੇ ਜਾਰੀ ਕੀਤੇ 1 ਲੱਖ ਤੋਂ ਵਧੇਰੇ ਵੀਜ਼ੇ
ਕੈਨੇਡਾ ਨੇ ਜਾਰੀ ਕੀਤੇ 1 ਲੱਖ ਤੋਂ ਵਧੇਰੇ ਵੀਜ਼ੇ

By

Published : Apr 1, 2022, 4:42 PM IST

ਹੈਦਰਾਬਾਦ: ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਕੈਨੇਡਾ ਜਾਣ ਦਾ ਨੌਜਵਾਨ ਲੜਕੇ ਲੜਕੀਆਂ ਵਿੱਚ ਬਹੁਤ ਜ਼ਿਆਦਾ ਕਰੇਜ਼ ਹੈ। ਇਨ੍ਹਾਂ ਵਿੱਚ ਪੰਜਾਬ ਵਿੱਚ ਵੀ ਸ਼ਾਮਲ ਹੈ, ਪਰ ਬਹੁਤ ਸਾਰੇ ਪੰਜਾਬੀ ਨੌਜਵਾਨ ਲੜਕੇ ਕੈਨੇਡਾ ਜਾਣ ਦੇ ਚੱਕਰ ਵਿੱਚ ਆਪਣੀ ਜਾਨ ਵੀ ਬੇਸ਼ੱਕ ਗਵਾ ਚੁੱਕੇ ਹਨ,ਪਰ ਫਿਰ ਵੀ ਪੰਜਾਬ ਦੇ ਨੌਜਵਾਨ ਰਿਸ਼ਕ ਲੈਣ ਤੋਂ ਹੀ ਡਰਦੇ।

ਮੀਡਿਆਂ ਰਿਪੋਰਟਾਂ ਅਨੁਸਾਰ ਇੱਕ ਅਜਿਹੀ ਖ਼ਬਰ ਨਿਕਲ ਦੇ ਸਾਹਮਣੇ ਆ ਰਹੀ ਹੈ, ਜਿਸ ਵਿੱਚ 2022 ਸਾਲ ਦੌਰਾਨ ਕੈਨੇਡਾ 4 ਲੱਖ 32 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿੱਚ ਆਉਣ ਦੀ ਯੋਜਨਾ ਬਣਾ ਰਿਹਾ ਹੈ, ਤੁਹਾਨੂੰ ਦੱਸ ਦਈਏ ਕਿ 2022 ਸਾਲ ਦੇ ਤਿੰਨ ਮਹੀਨਿਆਂ ਵਿੱਚ ਕੈਨੇਡਾ ਨੇ 1 ਲੱਖ 8 ਹਜ਼ਾਰ ਨਵੇਂ ਪ੍ਰਵਾਸੀਆਂ ਦਾ ਆਪਣੇ ਦੇਸ਼ ਵਿੱਚ ਸਵਾਗਤ ਕੀਤਾ ਹੈ। ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਨਾਗਰਿਕਤਾ ਹਾਸਲ ਕਰਨ ਵਿੱਚ ਭਾਰਤ ਮੌਹਰੀ ਰਿਹਾ ਹੈ।

ਇਸ ਤੋਂ ਇਲਾਵਾ ਕੈਨੇਡਾ ਦੀ ਇਮੀਗ੍ਰੇਸ਼ਨ ਤੇ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਅਸੀ ਕੈਨੇਡਾ ਇਸ ਗੱਲ ਫ਼ਕਰ ਮਹਿਸੂਸ ਕਰਦਾ ਹੈ ਕਿ ਦੁਨੀਆਂ ਭਰ ਵਿੱਚ ਕੈਨੇਡਾ ਇੱਕ ਪਸੰਦ ਦੀ ਮੰਜ਼ਿਲ ਬਣ ਗਿਆ ਹੈ।

ਇਹ ਵੀ ਪੜੋ:- ਟੀ.ਬੀ ਦੇ ਇਲਾਜ ਦੇ ਨਾਂ 'ਤੇ ਡਾਕਟਰ ਨੇ ਨਾਬਾਲਗ ਨਾਲ ਕੀਤਾ ਸਰੀਰਕ ਸ਼ੋਸ਼ਣ

ABOUT THE AUTHOR

...view details