ਪੰਜਾਬ

punjab

ETV Bharat / international

ਇਤਿਹਾਸ ਦਾ ਸਭ ਤੋਂ ਭਿਆਨਕ ਹੜ੍ਹ, ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਡੁੱਬਿਆ

ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹਾਲਾਤ ਵਿਗੜ ਗਏ ਹਨ। ਚਾਰੇ ਪਾਸੇ ਤਬਾਹੀ ਦਾ ਨਜ਼ਾਰਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਤਬਾਹੀ ਮਚੀ ਹੋਈ ਹੈ। ਤੁਸੀਂ ਜਿੱਥੇ ਵੀ ਜਾਓਗੇ, ਤੁਹਾਨੂੰ ਹਰ ਪਾਸੇ ਤਬਾਹੀ ਦਿਖਾਈ ਦੇਵੇਗੀ।

One third of Pakistan underwater
ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਡੁੱਬਿਆ

By

Published : Sep 3, 2022, 11:05 AM IST

ਇਸਲਾਮਾਬਾਦ: ਪਾਕਿਸਤਾਨ 'ਚ ਹੜ੍ਹ ਕਾਰਨ 1200 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਲੱਖਾਂ ਲੋਕ ਬੇਘਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਨਸੂਨ ਦੀ ਰਿਕਾਰਡ ਬਾਰਿਸ਼ ਕਾਰਨ ਆਏ ਹੜ੍ਹਾਂ ਕਾਰਨ 1208 ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ 416 ਬੱਚੇ ਅਤੇ 244 ਔਰਤਾਂ ਹਨ। ਉਨ੍ਹਾਂ ਅਨੁਸਾਰ ਹੜ੍ਹ ਨਾਲ ਸਬੰਧਤ ਘਟਨਾਵਾਂ ਵਿੱਚ 6082 ਲੋਕ ਜ਼ਖ਼ਮੀ ਵੀ ਹੋਏ ਹਨ।

ਦੇਸ਼ ਵਿੱਚ ਤਿੰਨ ਦਹਾਕਿਆਂ ਵਿੱਚ ਸਭ ਤੋਂ ਵੱਧ ਮੀਂਹ ਹੋਣ ਅਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ। ਸਿੰਧ ਅਤੇ ਬਲੋਚਿਸਤਾਨ ਸੂਬੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਗਿਲਗਿਤ ਬਾਲਟਿਸਤਾਨ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ 'ਮੈਂ ਇੱਥੇ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਦੇਸ਼ ਭਰ ਵਿੱਚ ਤਬਾਹੀ ਮਚ ਗਈ ਹੈ। ਤੁਸੀਂ ਜਿੱਥੇ ਵੀ ਜਾਓਗੇ, ਤੁਹਾਨੂੰ ਹਰ ਪਾਸੇ ਤਬਾਹੀ ਦਿਖਾਈ ਦੇਵੇਗੀ।

ਯੂਰਪੀਅਨ ਸਪੇਸ ਏਜੰਸੀ (ਈਐਸਏ) ਦੀਆਂ ਸੈਟੇਲਾਈਟ ਤਸਵੀਰਾਂ ਦੇ ਮੁਤਾਬਿਕ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਦੇ ਵਿਚਕਾਰ ਪਾਕਿਸਤਾਨ ਦਾ ਇੱਕ ਤਿਹਾਈ ਤੋਂ ਵੱਧ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਹੜ੍ਹ ਦੇ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਸੈਕੰਡਰੀ ਆਫ਼ਤਾਂ ਦਾ ਖ਼ਤਰਾ ਹੈ। ਭੋਜਨ ਦੀ ਸਪਲਾਈ ਘੱਟ ਰਹੀ ਹੈ ਕਿਉਂਕਿ ਪਾਣੀ ਨੇ ਲੱਖਾਂ ਏਕੜ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਲੱਖਾਂ ਪਸ਼ੂਆਂ ਦਾ ਸਫਾਇਆ ਕਰ ਦਿੱਤਾ ਹੈ।

30 ਅਗਸਤ ਨੂੰ, ਈਐਸਏ ਫੋਟੋਆਂ ਦੇ ਮੁਤਾਬਿਕ ਮਾਨਸੂਨ ਮੌਕੇ ਭਾਰੀ ਮੀਂਹ ਪਿਆ। ਇੱਥੇ ਆਮ ਨਾਲੋਂ 10 ਗੁਣਾ ਜ਼ਿਆਦਾ ਮੀਂਹ ਪਿਆ। ਇਸ ਨਾਲ ਸਿੰਧੂ ਨਦੀ ਪ੍ਰਭਾਵਿਤ ਹੋਈ। ਹੜ੍ਹਾਂ ਕਾਰਨ ਪਾਕਿਸਤਾਨ ਦੋਹਰੇ ਭੋਜਨ ਅਤੇ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੈਰਿਟੀ ਐਕਸ਼ਨ ਅਗੇਂਸਟ ਹੰਗਰ ਮੁਤਾਬਕ ਦੇਸ਼ ਦੇ 27 ਕਰੋੜ ਲੋਕਾਂ ਕੋਲ ਹੜ੍ਹ ਤੋਂ ਪਹਿਲਾਂ ਪੂਰਾ ਭੋਜਨ ਨਹੀਂ ਸੀ ਅਤੇ ਹੁਣ ਵਿਆਪਕ ਭੁੱਖਮਰੀ ਦਾ ਖਤਰਾ ਹੈ।

ਯੂਨਾਈਟਿਡ ਕਿੰਗਡਮ ਸਥਿਤ ਸਹਾਇਤਾ ਗੱਠਜੋੜ, ਡਿਜ਼ਾਸਟਰ ਐਮਰਜੈਂਸੀ ਕਮੇਟੀ ਦੇ ਮੁੱਖ ਕਾਰਜਕਾਰੀ ਸਾਲੇਹ ਸਈਦ ਨੇ ਕਿਹਾ ਕਿ ਇਸ ਸਮੇਂ ਸਾਡੀ ਤਰਜੀਹ ਲੋਕਾਂ ਨੂੰ ਬਚਾਉਣਾ ਹੈ ਕਿਉਂਕਿ ਪਾਣੀ ਲਗਾਤਾਰ ਵਧ ਰਿਹਾ ਹੈ। ਇਨ੍ਹਾਂ ਹੜ੍ਹਾਂ ਦੇ ਪੈਮਾਨੇ ਨੇ ਤਬਾਹੀ ਦਾ ਚਿੰਤਾਜਨਕ ਪੱਧਰ ਪੈਦਾ ਕਰ ਦਿੱਤਾ ਹੈ। ਦੇਸ਼ ਦੇ ਵਿਸ਼ਾਲ ਖੇਤਰਾਂ ਵਿੱਚ ਫਸਲਾਂ ਰੁੜ੍ਹ ਗਈਆਂ ਹਨ ਅਤੇ ਪਸ਼ੂ ਮਾਰੇ ਗਏ ਹਨ। ਪ੍ਰਧਾਨ ਮੰਤਰੀ ਸ਼ਰੀਫ ਨੇ 30 ਅਗਸਤ ਨੂੰ ਕਿਹਾ ਸੀ ਕਿ ਲੋਕ ਭੋਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ ਅਤੇ ਟਮਾਟਰ ਅਤੇ ਪਿਆਜ਼ ਵਰਗੀਆਂ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਸ਼ਰੀਫ ਨੇ ਕਿਹਾ ਕਿਹਾ ਕਿ ਮੈਨੂੰ ਆਪਣੇ ਲੋਕਾਂ ਨੂੰ ਖਾਣਾ ਖੁਆਉਣਾ ਹੈ। ਉਨ੍ਹਾਂ ਦਾ ਢਿੱਡ ਖਾਲੀ ਨਹੀਂ ਰਹਿ ਸਕਦਾ। ਡਬਲਯੂਐਚਓ ਨੇ ਪਾਕਿਸਤਾਨ ਦੇ ਸਭ ਤੋਂ ਭਿਆਨਕ ਹੜ੍ਹਾਂ ਨੂੰ ਐਮਰਜੈਂਸੀ ਦੇ ਸਭ ਤੋਂ ਉੱਚੇ ਪੱਧਰ ਦੇ ਤੌਰ 'ਤੇ ਸ਼੍ਰੇਣੀਬੱਧ ਕੀਤਾ ਹੈ, ਡਾਕਟਰੀ ਸਹਾਇਤਾ ਤੱਕ ਪਹੁੰਚ ਦੀ ਘਾਟ ਕਾਰਨ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਦੀ ਚਿਤਾਵਨੀ ਦਿੱਤੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਖੀ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਹੜ੍ਹਾਂ ਤੋਂ ਬਾਅਦ ਦਸਤ ਰੋਗਾਂ, ਚਮੜੀ ਦੀ ਲਾਗ, ਸਾਹ ਨਾਲੀ ਦੀ ਲਾਗ, ਮਲੇਰੀਆ ਅਤੇ ਡੇਂਗੂ ਦੇ ਨਵੇਂ ਪ੍ਰਕੋਪ ਦੀ ਚੇਤਾਵਨੀ ਦਿੱਤੀ ਹੈ, ਜਦਕਿ ਵੱਡੀ ਗਿਣਤੀ ਵਿੱਚ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਨੇ ਸਿਹਤ ਲਈ ਖਤਰਾ ਵੀ ਪੈਦਾ ਕੀਤਾ ਹੈ।

ਇਸ ਦੌਰਾਨ, ਸਹਾਇਤਾ ਏਜੰਸੀਆਂ ਨੇ ਛੂਤ ਦੀਆਂ ਬੀਮਾਰੀਆਂ ਦੇ ਵਧਣ ਦੀ ਚਿਤਾਵਨੀ ਦਿੱਤੀ ਹੈ, ਜਿਸ ਨਾਲ ਲੱਖਾਂ ਲੋਕ ਬੀਮਾਰੀ ਦੇ ਸ਼ਿਕਾਰ ਹੋ ਸਕਦੇ ਹਨ, ਜਿਸ ਨੂੰ ਸੰਯੁਕਤ ਰਾਸ਼ਟਰ ਨੇ 'ਸਟੀਰੌਇਡਜ਼ 'ਤੇ ਮਾਨਸੂਨ' ਕਿਹਾ ਹੈ। ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਅਨੁਸਾਰ, ਜੂਨ ਦੇ ਅੱਧ ਤੋਂ ਹੜ੍ਹਾਂ 1,100 ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਲਗਭਗ 400 ਬੱਚੇ ਹਨ, ਜਦਕਿ ਲੱਖਾਂ ਲੋਕ ਬੇਘਰ ਹੋ ਗਏ ਹਨ।

ਪਾਕਿਸਤਾਨ, ਜੋ ਪਹਿਲਾਂ ਹੀ ਸਿਆਸੀ ਅਤੇ ਆਰਥਿਕ ਉਥਲ-ਪੁਥਲ ਨਾਲ ਜੂਝ ਰਿਹਾ ਹੈ, ਹੁਣ ਮਨੁੱਖੀ-ਪ੍ਰੇਰਿਤ ਜਲਵਾਯੂ ਸੰਕਟ ਦੀ ਪਹਿਲੀ ਲਾਈਨ 'ਤੇ ਹੈ। ਪਾਕਿਸਤਾਨ ਦੇ ਮੌਸਮ ਵਿਭਾਗ ਦੇ ਅਨੁਸਾਰ, ਪਾਕਿਸਤਾਨ ਦੇ ਮਾਨਸੂਨ ਦੇ ਮੌਸਮ ਵਿੱਚ ਆਮ ਤੌਰ 'ਤੇ ਭਾਰੀ ਮੀਂਹ ਪੈਂਦਾ ਹੈ, ਪਰ 1961 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਇਹ ਸਾਲ ਸਭ ਤੋਂ ਵੱਧ ਮੀਂਹ ਵਾਲਾ ਰਿਹਾ ਹੈ। ਐਨਡੀਐਮਏ ਦੇ ਅਨੁਸਾਰ, ਦੱਖਣੀ ਸਿੰਧ ਅਤੇ ਬਲੋਚਿਸਤਾਨ ਪ੍ਰਾਂਤਾਂ ਵਿੱਚ 30 ਅਗਸਤ ਤੱਕ ਔਸਤ ਨਾਲੋਂ 500 ਪ੍ਰਤੀਸ਼ਤ ਵੱਧ ਮੀਂਹ ਪਿਆ ਹੈ, ਜਿਸ ਨਾਲ ਪੂਰੇ ਪਿੰਡ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਭਾਰੀ ਮੀਂਹ ਨੇ ਇਮਾਰਤਾਂ ਅਤੇ ਫਸਲਾਂ ਨੂੰ ਤਬਾਹ ਕਰ ਦਿੱਤਾ।

ਇਹ ਵੀ ਪੜੋ:ਅੰਡੇਮਾਨ ਦੇ ਪੋਰਟ ਬਲੇਅਰ ਵਿੱਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ਉੱਤੇ ਤੀਬਰਤਾ 4.4

ABOUT THE AUTHOR

...view details