ਪੰਜਾਬ

punjab

ETV Bharat / international

ਉੱਤਰੀ ਕੋਰੀਆ ਨੇ ਦਾਗੀਆਂ ਮਿਜ਼ਾਈਲਾਂ, ਜਪਾਨ 'ਚ ਅਲਰਟ, ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਦੀ ਸਲਾਹ - Ballistic Missile

ਉੱਤਰੀ ਕੋਰੀਆ ਨੇ ਲਗਾਤਾਰ ਦੂਜੇ ਦਿਨ ਜਪਾਨ 'ਤੇ ਮਿਜ਼ਾਈਲਾਂ ਦਾਗੀਆਂ ਹਨ। ਇਸ ਸਬੰਧੀ ਜਪਾਨ 'ਚ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ।

ਉੱਤਰੀ ਕੋਰੀਆ ਨੇ ਦਾਗੀਆਂ ਮਿਜ਼ਾਈਲਾਂ
ਉੱਤਰੀ ਕੋਰੀਆ ਨੇ ਦਾਗੀਆਂ ਮਿਜ਼ਾਈਲਾਂ

By

Published : Nov 3, 2022, 11:47 AM IST

ਟੋਕੀਓ: ਉੱਤਰੀ ਕੋਰੀਆ (North Korea) ਦੇ ਤਾਨਾਸ਼ਾਹ ਕਿਮ ਜੋਂਗ ਉਨ (Kim Jong Un) ਨੇ ਇੱਕ ਵਾਰ ਫਿਰ ਜਪਾਨ (Japan) ਉੱਤੇ ਬੈਲਿਸਟਿਕ ਮਿਜ਼ਾਈਲ (Ballistic Missile) ਦਾਗੀ ਹੈ। ਉੱਤਰੀ ਕੋਰੀਆ ਨੇ ਲਗਾਤਾਰ ਦੂਜੇ ਦਿਨ ਅਜਿਹਾ ਕੀਤਾ ਹੈ। ਜਿਸ ਕਾਰਨ ਜਪਾਨ ਵਿੱਚ ਹਲਚਲ ਮਚ ਗਈ। ਜਪਾਨ 'ਚ ਸਰਕਾਰ ਨੇ ਐਮਰਜੈਂਸੀ ਅਲਰਟ (Emergency Alert) ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਜੇ-ਅਲਰਟ ਐਮਰਜੈਂਸੀ ਬਰਾਡਕਾਸਟ ਸਿਸਟਮ ਨੇ ਦਿੱਤੀ ਹੈ।

ਇਸ ਤੋਂ ਪਹਿਲਾਂ ਬੁੱਧਵਾਰ 2 ਨਵੰਬਰ 2022 ਨੂੰ ਕਿਮ ਜੋਂਗ ਉਨ ਨੇ ਸਮੁੰਦਰ ਵਿੱਚ ਇੱਕੋ ਸਮੇਂ 23 ਮਿਜ਼ਾਈਲਾਂ ਦਾਗੀਆਂ ਸਨ। ਉੱਤਰੀ ਕੋਰੀਆ ਵੱਲੋਂ ਦਾਗੀ ਗਈ ਇੱਕ ਮਿਜ਼ਾਈਲ ਕਥਿਤ ਤੌਰ 'ਤੇ ਜਪਾਨ ਦੇ ਉੱਪਰੋਂ ਲੰਘ ਕੇ ਸਮੁੰਦਰ ਵਿੱਚ ਜਾ ਡਿੱਗੀ। ਇਸ ਸੰਕਟ ਦੇ ਮੱਦੇਨਜ਼ਰ ਜਪਾਨ ਦੇ ਕੁਝ ਇਲਾਕਿਆਂ 'ਚ ਲੋਕਾਂ ਲਈ ਮਿਜ਼ਾਈਲ ਅਲਰਟ ਵੀ ਜਾਰੀ ਕੀਤਾ ਗਿਆ ਸੀ ਅਤੇ ਸੁਰੱਖਿਅਤ ਸਥਾਨ 'ਤੇ ਜਾਣ ਦੀ ਸਲਾਹ ਦਿੱਤੀ ਗਈ ਸੀ।

ਜਪਾਨ ਸਰਕਾਰ ਵੱਲੋਂ ਜਾਰੀ ਹਦਾਇਤਾਂ: ਉੱਤਰੀ ਕੋਰੀਆ ਦੀ ਇਸ ਕਾਰਵਾਈ ਤੋਂ ਬਾਅਦ ਜਪਾਨ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜਾਣਕਾਰੀ ਇਕੱਠੀ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ ਅਤੇ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ। ਜਹਾਜ਼ਾਂ ਅਤੇ ਹੋਰ ਸੰਪਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਓ। ਸਾਵਧਾਨੀ ਵਰਤਣ ਦੀ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ:Gujarat Assembly Election 2022: ਗੁਜਰਾਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਹੋ ਸਕਦੈ ਐਲਾਨ

ABOUT THE AUTHOR

...view details