ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸੱਸ ਸੁਧਾ ਮੂਰਤੀ ਨੇ ਇਕ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਅਕਸ਼ਾ ਮੂਰਤੀ ਨੇ ਸੁਨਕ ਨੂੰ ਯੂ.ਕੇ ਦਾ ਪ੍ਰਧਾਨ ਮੰਤਰੀ ਬਣਾਇਆ ਹੈ। ਰਿਸ਼ੀ ਸੁਨਕ ਦੇ ਤੇਜ਼ੀ ਨਾਲ ਸੱਤਾ ਵਿੱਚ ਆਉਣ ਦੀਆਂ ਕਹਾਣੀਆਂ ਪਿਛਲੇ ਸਮੇਂ ਵਿੱਚ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਸੁਧਾ ਮੂਰਤੀ ਨੇ ਦਾਅਵਾ ਕੀਤਾ ਹੈ ਕਿ ਸੁਨਕ ਦੇ ਯੂਕੇ ਦੇ ਪ੍ਰਧਾਨ ਮੰਤਰੀ ਬਣਨ ਪਿੱਛੇ ਉਨ੍ਹਾਂ ਦੀ ਬੇਟੀ ਦਾ ਹੱਥ ਹੈ। ਸੁਨਕ ਦੀ ਸੱਸ ਸੁਧਾ ਮੂਰਤੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਦਾਅਵਾ ਕਰ ਰਹੀ ਹੈ ਕਿ ਰਿਸ਼ੀ ਸੁਨਕ ਆਪਣੀ ਪਤਨੀ ਦੀ ਵਜ੍ਹਾ ਨਾਲ ਬ੍ਰਿਟੇਨ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਹਨ।
ਵੀਡੀਓ 'ਚ ਸੁਧਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਮੈਂ ਆਪਣੇ ਪਤੀ ਨੂੰ ਕਾਰੋਬਾਰੀ ਬਣਾਇਆ ਹੈ। ਮੇਰੀ ਬੇਟੀ ਨੇ ਆਪਣੇ ਪਤੀ ਨੂੰ ਯੂ.ਕੇ ਦਾ ਪ੍ਰਧਾਨ ਮੰਤਰੀ ਬਣਾਇਆ। ਇੱਕ ਇੰਸਟਾਗ੍ਰਾਮ ਪੋਸਟ ਵਿੱਚ ਸੁਧਾ ਮੂਰਤੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪਤਨੀ ਦੀ ਸ਼ਾਨ ਹੈ। ਦੇਖੋ ਇੱਕ ਪਤਨੀ ਆਪਣੇ ਪਤੀ ਨੂੰ ਕਿਵੇਂ ਬਦਲ ਸਕਦੀ ਹੈ। ਪਰ ਮੈਂ ਆਪਣੇ ਪਤੀ ਨੂੰ ਨਹੀਂ ਬਦਲ ਸਕੀ। ਮੈਂ ਆਪਣੇ ਪਤੀ ਨੂੰ ਵਪਾਰੀ ਬਣਾਇਆ ਅਤੇ ਮੇਰੀ ਧੀ ਨੇ ਆਪਣੇ ਪਤੀ ਨੂੰ ਪ੍ਰਧਾਨ ਮੰਤਰੀ ਬਣਾਇਆ।
ਕੌਣ ਹੈ ਰਿਸ਼ੀ ਸੁਨਕ ਦੀ ਪਤਨੀ:ਰਿਸ਼ੀ ਸੁਨਕ ਨੇ 2009 ਵਿੱਚ ਅਕਸ਼ਾ ਮੂਰਤੀ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਬਰਤਾਨਵੀ ਰਾਜਨੀਤੀ ਵਿੱਚ ਉਨ੍ਹਾਂ ਦਾ ਕੱਦ ਲਗਾਤਾਰ ਵਧਦਾ ਗਿਆ। ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀਆਂ ਵਿੱਚੋਂ ਇੱਕ ਨਰਾਇਣ ਮੂਰਤੀ ਅਤੇ ਸੁਧਾ ਮੂਰਤੀ ਦੀ ਧੀ ਅਕਸ਼ਾ ਮੂਰਤੀ ਖੁਦ ਵੀ ਲਗਭਗ 730 ਮਿਲੀਅਨ ਪੌਂਡ ਦੀ ਜਾਇਦਾਦ ਦੀ ਮਾਲਕ ਹੈ। ਅਕਸ਼ਾ ਨੂੰ ਦੁਨੀਆ ਦੀਆਂ ਸਭ ਤੋਂ ਤਾਕਤਵਰ ਔਰਤਾਂ 'ਚ ਗਿਣਿਆ ਜਾਂਦਾ ਹੈ। ਅਕਸ਼ਾ ਮੂਰਤੀ ਦੇ ਪਿਤਾ ਨਰਾਇਣ ਮੂਰਤੀ ਭਾਰਤ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਹਨ। ਉਸ ਦੇ ਮਾਤਾ-ਪਿਤਾ ਨਰਾਇਣ ਮੂਰਤੀ ਅਤੇ ਸੁਧਾ ਮੂਰਤੀ ਅਰਬਾਂ ਦੀ ਜਾਇਦਾਦ ਵਾਲੀ ਤਕਨੀਕੀ ਕੰਪਨੀ ਇਨਫੋਸਿਸ ਦੇ ਮਾਲਕ ਹਨ। ਮੂਰਤੀ ਜੋੜਾ ਆਮ ਤੌਰ 'ਤੇ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ।
ਰਿਸ਼ੀ ਸੁਨਕ ਨੂੰ 42 ਸਾਲ ਦੀ ਉਮਰ ਵਿੱਚ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ: ਸੁਨਕ ਨੂੰ 42 ਸਾਲ ਦੀ ਉਮਰ ਵਿੱਚ ਆਧੁਨਿਕ ਇਤਿਹਾਸ ਵਿੱਚ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਹੈ। ਵਾਇਰਲ ਵੀਡੀਓ 'ਚ ਅਕਸ਼ਾ ਮੂਰਤੀ ਦੀ ਮਾਂ ਸੁਧਾ ਮੂਰਤੀ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਬੇਟੀ ਨੇ ਪ੍ਰਧਾਨ ਮੰਤਰੀ ਦੇ ਜੀਵਨ ਖਾਸ ਕਰਕੇ ਉਨ੍ਹਾਂ ਦੀ ਖੁਰਾਕ ਨੂੰ ਪ੍ਰਭਾਵਿਤ ਕੀਤਾ ਹੈ। ਉਹ ਕਹਿੰਦੀ ਹੈ ਕਿ ਮੂਰਤੀ ਪਰਿਵਾਰ ਨੇ ਲੰਬੇ ਸਮੇਂ ਤੋਂ ਹਰ ਵੀਰਵਾਰ ਨੂੰ ਵਰਤ ਰੱਖਣ ਦੀ ਪਰੰਪਰਾ ਦਾ ਪਾਲਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨਫੋਸਿਸ ਦੀ ਸ਼ੁਰੂਆਤ ਵੀ ਵੀਰਵਾਰ ਨੂੰ ਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਰਾਘਵੇਂਦਰ ਸਵਾਮੀ ਦੇ ਕਹਿਣ 'ਤੇ ਸੁਨਕ ਅਤੇ ਅਕਸ਼ਾ ਨੇ ਵੀ ਵੀਰਵਾਰ ਨੂੰ ਵਰਤ ਰੱਖਿਆ। ਹਾਲਾਂਕਿ, ਸੁਨਕ ਦੀ ਮਾਂ ਸੋਮਵਾਰ ਨੂੰ ਵਰਤ ਰੱਖਦੀ ਹੈ।
ਇਹ ਵੀ ਪੜ੍ਹੋ:- Sudan Conflict: ਸੁਡਾਨ ਵਿੱਚ 72 ਘੰਟਿਆਂ ਲਈ ਜੰਗਬੰਦੀ, ਕਵਾਡ ਦੇਸ਼ਾਂ ਨੇ ਕੀਤਾ ਸਵਾਗਤ