ਪੰਜਾਬ

punjab

ETV Bharat / international

ELon Musk Tweet : ਡੋਨਾਲਡ ਟਰੰਪ ਦੀ ਐਕਸ 'ਤੇ ਵਾਪਸੀ, ਮਸਕ ਨੇ ਦਿੱਤਾ ਬਿਆਨ, ਕਿਹਾ 'NEXT LEVEL'

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਕਸ (ਟਵਿੱਟਰ) 'ਤੇ ਕੀਤੇ ਗਏ ਟਵੀਟ ਤੋਂ ਥੋੜ੍ਹੀ ਦੇਰ ਬਾਅਦ, ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲੋਨ ਮਸਕ ਨੇ ਆਪਣਾ ਜਵਾਬ ਦਿੱਤਾ ਹੈ। ਟਰੰਪ ਦੇ ਟਵੀਟ ਨੂੰ ਰੀਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਨੇਕਸਟ ਲੈਵਲ ਦੱਸਿਆ ਹੈ।

Musk reacts to Trump's return to X, says 'next-level'
ELon Musk Tweet : ਡੋਨਾਲਡ ਟਰੰਪ ਦੀ ਐਕਸ 'ਤੇ ਵਾਪਸੀ, ਮਸਕ ਨੇ ਦਿੱਤੀ ਪ੍ਰਤੀਕਿਰਿਆ, ਕਿਹਾ 'NEXT LEVEL'

By ETV Bharat Punjabi Team

Published : Aug 25, 2023, 12:33 PM IST

ਵਾਸ਼ਿੰਗਟਨ:ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ 'ਐਕਸ' 'ਤੇ ਵਾਪਸੀ ਹੋ ਗਈ ਹੈ ਅਤੇ ਉਹਨਾਂ ਦੇ ਪੋਸਟ ਕਰਨ ਦੇ ਕੁਝ ਘੰਟਿਆਂ ਬਾਅਦ, ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ, ਐਲੋਨ ਮਸਕ ਨੇ ਵੀਰਵਾਰ ਨੂੰ ਪ੍ਰਤੀਕਿਰਿਆ ਦਿੱਤੀ ਅਤੇ ਇਸਨੂੰ ਪੋਸਟ ਨੂੰ ਦੋਬਾਰਾ ਸਾਂਝਾ ਕਰਦੇ ਹੋਏ ਲਿਖਿਆ 'ਨੈਕਸਟ ਲੈਵਲ'। ਇਹ ਪੋਸਟ ਉਸ ਦੇ ਜਾਰਜੀਆ ਚੋਣ ਧੋਖਾਧੜੀ ਦੇ ਦੋਸ਼ਾਂ ਵਿੱਚ ਫੁਲਟਨ ਕਾਉਂਟੀ ਵਿੱਚ ਆਤਮ ਸਮਰਪਣ ਕਰਨ ਦੇ ਘੰਟੇ ਬਾਅਦ ਆਈ ਹੈ। ਉਨ੍ਹਾਂ ਨੇ ਆਪਣੀ ਤਸਵੀਰ ਨਾਲ ਲਿਖਿਆ ਕਿ ਚੋਣਾਂ 'ਚ ਦਖਲਅੰਦਾਜ਼ੀ! ਕਦੇ ਵੀ ਆਤਮਸਮਰਪਣ ਨਾ ਕਰੋ! ਦੱਸਣਯੋਗ ਹੈ ਕਿ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਐਕਸ 'ਤੇ ਇਹ ਉਸਦੀ ਪਹਿਲੀ ਪੋਸਟ ਹੈ। ਐਕਸ (ਪਹਿਲਾਂ ਟਵਿੱਟਰ) 'ਤੇ ਡੋਨਾਲਡ ਟਰੰਪ ਆਖਰੀ ਪੋਸਟ 8 ਜਨਵਰੀ 2021 ਨੂੰ ਸੀ। ਜਿਸ ਤੋਂ ਬਾਅਦ ਡੋਨਾਲਡ ਟਰੰਪ ਦਾ ਅਕਾਊਂਟ ਬਲਾਕ ਕਰ ਦਿੱਤਾ ਗਿਆ।

ਚੋਣਾਂ 'ਚ ਦਖਲਅੰਦਾਜ਼ੀ:ਇਸ ਤੋਂ ਪਹਿਲਾਂ ਦਿਨ ਵਿੱਚ, ਟਰੰਪ ਨੇ ਆਪਣੀ ਸਾਈਟ ਦੇ ਲਿੰਕ ਦੇ ਨਾਲ ਆਪਣਾ ਮਗਸ਼ੌਟ ਸਾਂਝਾ ਕੀਤਾ ਸੀ। ਇਹ ਪੋਸਟ ਉਸ ਦੇ ਜਾਰਜੀਆ ਚੋਣ ਧੋਖਾਧੜੀ ਦੇ ਦੋਸ਼ਾਂ ਵਿੱਚ ਫੁਲਟਨ ਕਾਉਂਟੀ ਵਿੱਚ ਆਤਮ ਸਮਰਪਣ ਕਰਨ ਦੇ ਘੰਟੇ ਬਾਅਦ ਆਈ ਹੈ।

ਫੁਲਟਨ ਜੇਲ੍ਹ ਵਿੱਚ ਆਤਮ ਸਮਰਪਣ: ਡੋਨਾਲਡ ਟਰੰਪ ਦੇ ਖਾਤੇ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਬਹਾਲ ਕਰ ਦਿੱਤਾ ਗਿਆ ਸੀ, ਜਦੋਂ ਐਲੋਨ ਮਸਕ ਨੇ ਐਕਸ ਨੂੰ ਖਰੀਦਿਆ ਸੀ ਅਤੇ ਟਵਿੱਟਰ ਦਾ ਨਾਮ ਬਦਲਿਆ ਸੀ। ਹਾਲਾਂਕਿ ਟਰੰਪ ਨੇ ਇਸ ਤੋਂ ਪਹਿਲਾਂ ਕੋਈ ਟਵੀਟ ਨਹੀਂ ਕੀਤਾ ਸੀ। ਟਰੰਪ ਨੇ ਜਾਰਜੀਆ ਚੋਣਾਂ ਵਿੱਚ ਤੋੜ-ਫੋੜ ਦੇ ਮਾਮਲੇ ਵਿੱਚ ਅਟਲਾਂਟਾ ਦੀ ਫੁਲਟਨ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ, ਪਰ ਜੇਲ੍ਹ ਦੇ ਰਿਕਾਰਡਾਂ ਦੇ ਅਨੁਸਾਰ, ਕੁਝ ਸਮੇਂ ਬਾਅਦ ਟਰੰਪ ਨੂੰ ਬਾਂਡ ਉੱਤੇ ਰਿਹਾਅ ਕਰ ਦਿੱਤਾ ਗਿਆ ਸੀ। ਜੇਲ੍ਹ ਰਿਕਾਰਡ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੁਲੀਟਨ ਪੁਲਿਸ ਨੇ ਜਾਰਜੀਆ ਚੋਣਾਂ 'ਚ ਤੋੜਫੋੜ ਦੇ ਮਾਮਲੇ 'ਚ ਅਮਰੀਕੀ ਸਮੇਂ ਮੁਤਾਬਕ ਰਾਤ 9 ਵਜੇ ਗ੍ਰਿਫਤਾਰ ਕੀਤਾ ਸੀ। ਟ੍ਰੰਪ ਸਿਰਫ਼ 20 ਮਿੰਟ ਹੀ ਜੇਲ੍ਹ ਵਿੱਚ ਰਹੇ ਸਨ।

ਟਰੰਪ ਨੇ ਆਪਣੇ ਖਿਲਾਫ ਚੱਲ ਰਹੇ ਅਪਰਾਧਿਕ ਮਾਮਲੇ ਨੂੰ ਨਿਆਂ ਦੀ ਵਿਵਸਥਾ ਦੱਸਿਆ ਹੈ। ਉਨ੍ਹਾਂ ਕਿਹਾ,'ਜਿਸ ਚੋਣ ਨੂੰ ਅਸੀਂ ਬੇਈਮਾਨ ਸਮਝਦੇ ਹਾਂ, ਉਸ ਨੂੰ ਚੁਣੌਤੀ ਦੇਣਾ ਸਾਡਾ ਅਧਿਕਾਰ ਹੈ।' ਟਰੰਪ ਨੂੰ US$200,000 ਦਾ ਬਾਂਡ ਪੋਸਟ ਕਰਨ ਅਤੇ ਕੇਸ ਵਿੱਚ ਗਵਾਹਾਂ ਨੂੰ ਡਰਾਉਣ ਜਾਂ ਧਮਕਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਰਿਹਾ ਕੀਤਾ ਗਿਆ ਸੀ।

ABOUT THE AUTHOR

...view details